ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਸਰੀਰ ਦੇ ਦੂਜੇ ਅੰਗਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

Published by: ਗੁਰਵਿੰਦਰ ਸਿੰਘ

ਕੀ ਤੁਹਾਨੂੰ ਪਤਾ ਹੈ ਸ਼ੂਗਰ ਦੇ ਲੱਛਣ ਅੱਖਾਂ ਤੋਂ ਵੀ ਪਤਾ ਲੱਗ ਜਾਂਦੇ ਹਨ।

ਜੇ ਅੱਖਾਂ ਵਿੱਚ ਦਿਸ ਰਹੇ ਇਨ੍ਹਾਂ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾਵੇ ਤਾਂ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਵੀ ਸਮਾਂ ਰਹਿੰਦੇ ਬਚਾਈ ਜਾ ਸਕਦੀ ਹੈ।



ਸ਼ੂਗਰ ਵਧਣ ਨਾਲ ਅੱਖਾਂ ਵਿੱਚ ਛੋਟੀਆਂ ਨਾੜਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਸੋਜ ਆ ਸਕਦੀ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਸਮੇਂ ਤੋਂ ਪਹਿਲਾਂ ਮੋਤੀਆਬਿੰਦ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਸ਼ੁਗਰ ਹੋਣ ਦੇ ਕਾਰਨ ਅੱਖਾਂ ਵਿੱਚ ਸੋਜ਼, ਸਾੜ ਪੈਣਾ ਜਾਂ ਪਾਣੀ ਨਿਕਲਣ ਦੀ ਦਿੱਕਤ ਹੋ ਸਕਦੀ ਹੈ।



ਜੇ ਤੁਹਾਡੀ ਐਨਕ ਦਾ ਨੰਬਰ ਤੇਜ਼ੀ ਨਾਲ ਬਦਲ ਰਿਹਾ ਹੈ ਤਾਂ ਇਹ ਵੀ ਸ਼ੂਗਰ ਦੇ ਸੰਕੇਤ ਹੋ ਸਕਦੇ ਹਨ।

ਜੇ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਸ਼ੂਗਰ ਦਾ ਇਲਾਜ ਕਰਵਾਓ।