ਬੱਚਿਆਂ ਦੀਆਂ ਅੱਖਾਂ 'ਚ ਲਾਉਂਦੇ ਹੋ ਸੁਰਮਾ, ਤਾਂ ਜਾਣ ਲਓ ਇਹ ਕਿੰਨਾ ਖਤਰਨਾਕ
ਬੱਚਿਆਂ ਦੀਆਂ ਅੱਖਾਂ 'ਚ ਸੁਰਮਾ ਲਾਉਣਾ ਭਾਰਤੀ ਪਰੰਪਰਾ ਵਿੱਚ ਆਮ ਗੱਲ ਹੈ
ਪਰ ਵਿਗਿਆਨੀਆਂ ਦੇ ਮੁਤਾਬਕ ਇਹ ਹਾਨੀਕਾਰਕ ਹੋ ਸਕਦਾ ਹੈ
ਇਸ ਵਿੱਚ ਕਈ ਹਾਨੀਕਾਰਕ ਤੱਤ ਹੁੰਦੇ ਹਨ, ਜੋ ਕਿ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ
ਆਓ ਜਾਣਦੇ ਹਾਂ ਬੱਚਿਆਂ ਦੀਆਂ ਅੱਖਾਂ ਵਿੱਚ ਸੁਰਮਾ ਲਾਉਣਾ ਕਿੰਨਾ ਖਤਰਨਾਕ
ਸੁਰਮੇ ਵਿੱਚ ਇਸਤੇਮਾਲ ਹੋਣ ਵਾਲੇ ਕੈਮੀਕਲਸ ਨਾਲ ਐਲਰਜੀ ਹੋ ਸਕਦੀ ਹੈ
ਬਜ਼ਾਰ ਵਿੱਚ ਮਿਲਣ ਵਾਲਾ ਸਸਤੇ ਜਾਂ ਮਿਲਾਵਟੀ ਸੁਰਮੇ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ
ਕਈ ਸੁਰਮਿਆਂ ਵਿੱਚ ਲੇਡ ਪਾਇਆ ਜਾਂਦਾ ਹੈ, ਜੋ ਕਿ ਬੱਚਿਆਂ ਦੀ ਸਿਹਤ ਦੇ ਲਈ ਹਾਨੀਕਾਰਕ ਹੈ
ਸੁਰਮਾ ਲਾਉਣ ਵੇਲੇ ਅੱਖਾਂ 'ਚ ਸੱਟ ਲੱਗਣ ਜਾਂ ਅਖਾਂ ਦੇ ਅੰਦਰ ਜਾਣ ਦਾ ਖਤਰਾ ਰਹਿੰਦਾ ਹੈ
ਘਰੇਲੂ ਤਰੀਕੇ ਨਾਲ ਬਣਾਏ ਗਏ ਸੁਰਮੇ ਵਿੱਚ ਵੀ ਅਸ਼ੁੱਧੀਆਂ ਹੋ ਸਕਦੀਆਂ ਹਨ, ਜੋ ਕਿ ਅੱਖਾਂ ਲਈ ਹਾਨੀਕਾਰਕ ਹੋ ਸਕਦੀ ਹੈ