ਠੰਡ 'ਚ ਗਰਮ ਰਹਿਣ ਲਈ ਕਰੋ ਆਹ ਕੰਮ
ਸਰਦੀ ਵਿੱਚ ਗਰਮ ਕੱਪੜੇ ਪਾਉਣ ਦੇ ਨਾਲ-ਨਾਲ ਹੈਲਥੀ ਰਹਿਣ ਦੇ ਲਈ ਸਰੀਰ ਨੂੰ ਅੰਦਰੋਂ ਗਰਮ ਰੱਖਣਾ ਜ਼ਰੂਰੀ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿ ਠੰਡ ਵਿੱਚ ਗਰਮ ਰਹਿਣ ਦੇ ਲਈ ਕੁਝ ਤਰੀਕੇ ਅਪਣਾ ਸਕਦੇ ਹੋ
ਸਭ ਤੋਂ ਪਹਿਲਾਂ ਗਰਮ ਕੱਪੜੇ ਪਾਓ, ਆਪਣੇ ਪੈਰਾਂ ਅਤੇ ਹੱਥਾਂ ਨੂੰ ਗਰਮ ਰੱਖੋ
ਗੁੜ, ਅਲਸੀ ਦਾ ਬੀਜ ਅਤੇ ਤਿਲ ਖਾਓ
ਘੁੰਮੋਂ-ਫਿਰੋ ਅਤੇ ਐਕਟਿਵ ਰਹੋ, ਇਸ ਨਾਲ ਤੁਹਾਡਾ ਖੂਨ ਦਾ ਸੰਚਾਰ ਵਧੀਆ ਰਹੇਗਾ
ਆਪਣੇ ਘਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰੋ
ਜ਼ਿਆਦਾ ਤੋਂ ਜ਼ਿਆਦਾ ਧੁੱਪ ਲਓ ਅਤੇ ਬਿਸਤਰ 'ਤੇ ਜ਼ੁਰਾਬਾ ਪਾ ਕੇ ਬੈਠੋ
ਗਰਮ ਭੋਜਨ ਜਿਵੇਂ ਕਿ ਹਲਦੀ, ਸ਼ਹਿਦ, ਅਦਰਕ, ਦਾਲਚੀਨੀ, ਨਟਸ, ਅੰਡੇ, ਕਾਲੀ ਮਿਰਚ ਅਤੇ ਸੂਪ ਪੀਓ
ਵਿਟਾਮਿਨ ਬੀ12 ਅਤੇ ਆਇਰਨ ਜ਼ਿਆਦਾ ਲਓ