ਅਧਿਐਨ ਮੁਤਾਬਕ ਹਰ ਘੰਟੇ ਦੀ ਸੈਰ ਕਰਨ ਨਾਲ ਉਮਰ 6 ਘੰਟੇ ਵੱਧ ਸਕਦੀ ਹੈ। ਤਣਾਅ ਅਤੇ ਚਿੰਤਾ ਘੱਟ ਜਾਂਦੀ ਹੈ। ਹੱਡੀਆਂ ਮਜ਼ਬੂਤ ਬਣ ਜਾਂਦੀਆਂ ਹਨ ਫੇਫੜੇ ਅਤੇ ਦਿਲ ਸਿਹਤਮੰਦ ਰਹਿੰਦੇ ਹਨ। ਸੈਰ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਹੈ। ਸਟ੍ਰੋਕ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚਿਆ ਜਾਂਦਾ ਹੈ। ਹਾਰਮੋਨਸ ਸੰਤੁਲਿਤ ਰਹਿੰਦੇ ਹਨ। ਭਾਰ ਘੱਟ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟ੍ਰੋਲ ਘੱਟ ਹੁੰਦਾ ਹੈ। ਜੋੜਾਂ ਅਤੇ ਮਾਸਪੇਸ਼ੀਆਂ ਦੀ ਅਕੜਾਅ ਘਟਦੀ ਹੈ।