ਅੱਜ ਕੱਲ੍ਹ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋਣਾ ਆਮ ਗੱਲ ਹੋ ਗਈ ਹੈ। ਸ਼ਹਿਰਾਂ ਵਿੱਚ 13 ਤੋਂ 14 ਸਾਲ ਦੀ ਉਮਰ ਵਿੱਚ ਬੱਚੇ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਅਜਿਹਾ ਵਿਅਕਤੀ ਇੱਕ ਵਾਰ ਵਿੱਚ ਛੇ ਪੈੱਗ ਪੀ ਲੈਂਦਾ ਹੈ। ਜਿਸ ਨੇ ਪਹਿਲਾਂ ਸ਼ਰਾਬ ਨਾ ਪੀਤੀ ਹੋਵੇ ਉਸ ਵਿਅਕਤੀ ਦੀ ਮੌਤ ਹੋ ਸਕਦੀ ਹੈ। ਜੇ ਕੋਈ ਅਜਿਹਾ ਵਿਅਕਤੀ ਜੋ ਅਕਸਰ ਸ਼ਰਾਬ ਪੀਂਦਾ ਹੋਵੇ ਸ਼ਰਾਬ ਦੀ ਓਵਰਡੋਜ਼ ਕਰ ਲਵੇ ਤਾਂ ਅਜਿਹੇ ਵਿੱਚ ਖੂਨ ਵਿੱਚ ਅਲਕੋਹਲ ਜ਼ਿਆਦਾ ਮਿਲਣ ਨਾਲ ਉਸ ਦੀ ਮੌਤ ਹੋ ਸਕਦੀ ਹੈ ਡਾਕਟਰਾਂਨੇ ਦੱਸਿਆ ਕਿ ਸ਼ਰਾਬ ਪੀਣ ਨਾਲ 200 ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸ਼ਰਾਬ ਪੀਣ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਤੇ ਦਿਮਾਗ਼ ਨੂੰ ਵੀ ਦਿੱਕਤ ਹੋ ਸਕਦੀ ਹੈ। ਇਸ ਵਿੱਚ ਲੀਵਰ, ਕੈਂਸਰ ਕਿਡਨੀ ਫੇਲੀਅਰ ਮਾਨਸਿਕ ਬਿਮਾਰੀਆਂ ਵੀ ਸ਼ਾਮਲ ਹਨ।