ਘਰ ਵਿੱਚ ਤਿਆਰ ਕਰੋ ਬਜ਼ਾਰ ਵਰਗਾ ਪਨੀਰ
ਘਰ ਵਿੱਚ ਬਜ਼ਾਰ ਵਰਗਾ ਪਨੀਰ ਬਹੁਤ ਘੱਟ ਹੀ ਲੋਕ ਬਣਾ ਪਾਉਂਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਘਰ ਵਿੱਚ ਬਜ਼ਾਰ ਵਰਗਾ ਪਨੀਰ ਬਣਾਉਣ ਦਾ ਤਰੀਕਾ
ਪਨੀਰ ਬਣਾਉਣ ਲਈ ਤੁਹਾਨੂੰ ਦੁੱਧ, ਨਿੰਬੂ ਅਤੇ ਇੱਕ ਵੱਡਾ ਪਤੀਲਾ ਚਾਹੀਦਾ ਹੈ
ਇਸ ਤੋਂ ਇਲਾਵਾ ਤੁਹਾਨੂੰ ਇੱਕ ਸੁੱਤੀ ਕੱਪੜਾ, ਛਾਣਨੀ ਜਾਂ ਕਿਸੇ ਭਾਰੀ ਵਸਤੂ ਦੀ ਵੀ ਲੋੜ ਪਵੇਗੀ
ਸਭ ਤੋਂ ਪਹਿਲਾਂ ਦੁੱਧ ਉਬਾਲਣ ਲਈ ਰੱਖੋ ਅਤੇ ਉਸ ਵਿੱਚ ਨਿੰਬੂ ਦਾ ਰਸ ਮਿਲਾ ਦਿਓ
ਹੁਣ ਇੱਕ ਵੱਡੇ ਪਤੀਲੇ ਦੇ ਉੱਤੇ ਸੁੱਤੀ ਕੱਪੜਾ ਪਾ ਕੇ ਉਸ ਵਿੱਚ ਫਟੇ ਹੋਏ ਦੁੱਧ ਨੂੰ ਪਾ ਦਿਓ
ਇਸ ਤੋਂ ਬਾਅਦ ਕੱਪੜੇ ਦੇ ਉੱਤੇ ਜਿਹੜਾ ਛੇਨਾ ਬਣੇਗਾ ਉਸ ਨੂੰ ਠੰਡੇ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਨਿਚੋੜ ਲਓ
ਜਦੋਂ ਇਸ ਦਾ ਪਾਣੀ ਨਿਕਲ ਜਾਵੇ ਤਾਂ ਇਸ ਨੂੰ ਪਲੇਟ ਵਿੱਚ ਰੱਖ ਕੇ ਕਿਸੇ ਭਾਰੀ ਚੀਜ਼ ਨਾਲ ਦਬਾ ਕੇ ਰੱਖ ਦਿਓ
ਫਿਰ ਥੋੜੀ ਦੇਰ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਬਜ਼ਾਰ ਵਰਗਾ ਪਨੀਰ ਬਣ ਕੇ ਤਿਆਰ ਹੋ ਜਾਵੇਗਾ