ਇਹ ਸਵਾਲ ਅਕਸਰ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਕੀ ਕਾਰ ਵਿੱਚ AC ਚਲਾਉਣ ਨਾਲ ਕਾਰ ਦੀ ਮਾਈਲੇਜ ਵਿੱਚ ਕੋਈ ਫਰਕ ਪੈਂਦਾ ਹੈ।



ਜੇਕਰ ਤੁਸੀਂ ਕਾਰ ਵਿਚ AC ਚਲਾਉਂਦੇ ਹੋ ਤਾਂ ਤੁਹਾਡੀ ਕਾਰ ਦਾ ਮਾਈਲੇਜ ਘੱਟ ਜਾਂਦਾ ਹੈ।



ਅਸਲ ਵਿੱਚ ਅਜਿਹਾ ਇਸ ਕਰਕੇ ਹੁੰਦਾ ਹੈ, ਕਿਉਂਕਿ ਕਾਰ ਦਾ AC ਸਿੱਧਾ ਕਾਰ ਦੇ ਇੰਜਣ ਨਾਲ ਜੁੜਿਆ ਹੁੰਦਾ ਹੈ।







ਜਦੋਂ AC ਚੱਲਦਾ ਹੈ, ਤਾਂ ਇੰਜਣ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਜਿਸ ਕਾਰਨ ਈਂਧਣ ਦੀ ਜ਼ਿਆਦਾ ਖਪਤ ਹੁੰਦੀ ਹੈ।



ਪਰ AC ਚਲਾਉਣ ਨਾਲ ਕਾਰ ਦੀ ਮਾਈਲੇਜ 'ਤੇ ਬਹੁਤਾ ਜ਼ਿਆਦਾ ਅਸਰ ਨਹੀਂ ਪੈਂਦਾ।



AC ਚਲਾਉਣ ਨਾਲ ਕਾਰ ਦੀ ਮਾਈਲੇਜ ਸਿਰਫ 4-5 ਫੀਸਦੀ ਘੱਟ ਜਾਂਦੀ ਹੈ।



ਜ਼ਿਆਦਾਤਰ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਾਰ ਕਿੱਥੇ ਚਲਾ ਰਹੇ ਹੋ



ਕਰ ਤੁਸੀਂ ਸ਼ਹਿਰ ਦੀ ਭੀੜ ਵਾਲੀ ਥਾਂ 'ਤੇ ਗੱਡੀ ਚਲਾ ਰਹੇ ਹੋ ਤਾਂ ਇਸ ਲਈ ਜ਼ਿਆਦਾ ਫਰਕ ਹੋਵੇਗਾ



ਜੇਕਰ ਤੁਸੀਂ ਹਾਈਵੇਅ 'ਤੇ ਗੱਡੀ ਚਲਾ ਰਹੇ ਹੋ ਤਾਂ ਇਸ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ।