'ਥੋੜਾ ਪਿਆਰ ਕੀਤਾ, ਕੁਝ ਕੰਮ ਕੀਤਾ, ਕੰਮ ਪਿਆਰ ਦੇ ਰਾਹ 'ਚ ਆਉਂਦਾ ਰਿਹਾ ਤੇ ਪਿਆਰ ਕੰਮ 'ਚ ਉਲਝਦਾ ਰਿਹਾ...ਕਿਤੇ ਆਹ ਦੋਹਾ ਤੁਹਾਡੇ ਤੇ ਤਾਂ ਨਹੀ ਢੁਕਦਾ



ਪਿਆਰ ਦੇ ਰਿਸ਼ਤੇ ਨੂੰ ਅੱਗੇ ਲਿਜਾਣ ਲਈ, ਕਿਸੇ ਲਈ ਸਿਰਫ ਭਾਵਨਾਵਾਂ ਹੋਣਾ ਹੀ ਕਾਫ਼ੀ ਨਹੀਂ ਹੈ, ਬਲਕਿ ਇਹ ਵੀ ਹੈ ਕਿ ਦੋ ਲੋਕ ਆਪਣੇ ਰਿਸ਼ਤੇ ਨੂੰ ਕਿਵੇਂ ਸੰਭਾਲਦੇ ਹਨ।



ਖ਼ਾਸਕਰ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਕੰਮ ਕਰ ਰਿਹਾ ਹੈ, ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ



ਜੇਕਰ ਤੁਹਾਡੇ ਕੋਲ ਦਫਤਰ ਵਿੱਚ ਆਪਣੇ ਸਹਿਕਰਮੀਆਂ ਦੇ ਪ੍ਰਤੀ ਗਹਿਰੀ ਪਿਆਰ ਭਾਵਨਾ ਹੈ, ਤਾਂ ਉਹਨਾਂ ਨੂੰ ਪ੍ਰਗਟ ਕਰਨ ਤੋਂ ਲੈ ਕੇ ਆਪਣੇ ਰਿਸ਼ਤੇ ਨੂੰ ਅੱਗੇ ਲਿਜਾਣ ਤੱਕ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਹਨ



ਇਸ ਲਈ ਕੁਝ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਆਰਾਮ ਨਾਲ ਸੰਭਾਲ ਸਕਦੇ ਹੋ



ਚੀਜ਼ਾਂ ਨੂੰ ਅੱਗੇ ਲਿਜਾਣ 'ਚ ਜਲਦਬਾਜ਼ੀ ਨਾ ਕਰੋ, ਸਗੋਂ ਚੀਜ਼ਾਂ ਨੂੰ ਹੌਲੀ-ਹੌਲੀ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ। ਦੋਸਤੀ ਨਾਲ ਪਹਿਲਾ ਕਦਮ ਅੱਗੇ ਵਧਾਓ



ਤੁਸੀਂ ਆਪਣੇ ਸਾਥੀ ਨਾਲ ਕਿਸੇ ਵੀ ਤਰ੍ਹਾਂ ਦੀ ਨਿੱਜੀ ਗੱਲਬਾਤ ਦਫਤਰ ਦੇ ਸਮੇਂ ਤੋਂ ਬਾਅਦ ਹੀ ਕਰੋ ਅਤੇ ਕੰਮ ਬਾਰੇ ਉਸੇ ਤਰ੍ਹਾਂ ਗੱਲ ਕਰੋ ਜਿਵੇਂ ਤੁਸੀਂ ਦੂਜੇ ਸਾਥੀਆਂ ਨਾਲ ਕਰਦੇ ਹੋ



ਜੇਕਰ ਤੁਹਾਡੇ ਵਿਚ ਕਿਸੇ ਪ੍ਰਤੀ ਭਾਵਨਾਵਾਂ ਹਨ ਜਾਂ ਕੰਮ ਵਾਲੀ ਥਾਂ 'ਤੇ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਵਿਚ ਹੋ, ਤਾਂ ਗਲਤੀ ਨਾਲ ਵੀ ਇਸ ਦਾ ਜ਼ਿਕਰ ਦੂਜੇ ਸਾਥੀਆਂ ਨਾਲ ਕਰਨ ਦੀ ਗਲਤੀ ਨਾ ਕਰੋ



ਕਈ ਵਾਰ ਪ੍ਰੇਮ ਸਬੰਧਾਂ ਦਾ ਅਸਰ ਕੰਮ 'ਤੇ ਪੈਣ ਲੱਗਦਾ ਹੈ ਅਤੇ ਕਈ ਵਾਰ ਕੰਮ ਕਾਰਨ ਰਿਸ਼ਤੇ 'ਚ ਤਰੇੜਾਂ ਆਉਣ ਲੱਗਦੀਆਂ ਹਨ। ਇਸ ਲਈ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕਰੋ



ਇਹ ਸਮਝਣਾ ਵੀ ਜ਼ਰੂਰੀ ਹੈ ਕਿ ਕੀ ਕੋਈ ਤੁਹਾਡੇ ਨਾਲ ਗੰਭੀਰ ਰਿਸ਼ਤਾ ਬਣਾਉਣਾ ਚਾਹੁੰਦਾ ਹੈ ਜਾਂ ਕੀ ਇਹ ਰਿਸ਼ਤਾ ਕੁਝ ਦਿਨਾਂ ਤੱਕ ਹੀ ਰਹੇਗਾ



ਪ੍ਰੇਮ ਸਬੰਧਾਂ ਨੂੰ ਬਹੁਤ ਸੋਚ ਸਮਝ ਕੇ ਅੱਗੇ ਵਧਾਉਣਾ ਚਾਹੀਦਾ ਹੈ। ਕਈ ਵਾਰ ਲੋਕ ਦੂਜੇ ਵਿਅਕਤੀ ਬਾਰੇ ਜਾਣੇ ਬਿਨਾਂ ਹੀ ਅੱਗੇ ਵਧ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ