ਮਿਕਸਰ ਜਾਰ 'ਚੋਂ ਗੰਦਗੀ ਨੂੰ ਇੰਝ ਆਸਾਨ ਤਰੀਕੇ ਨਾਲ ਕਰੋ ਸਾਫ ਮਿਕਸਰ ਜਾਰ ਨੂੰ ਸਾਫ਼ ਕਰਨਾ ਕਾਫ਼ੀ ਮੁਸ਼ਕਲ ਹੈ। ਖਾਸ ਤੌਰ 'ਤੇ ਬਲੇਡ 'ਤੇ ਜਮ੍ਹਾਂ ਹੋਈ ਗੰਦਗੀ ਅਤੇ ਚਿਕਨਾਈ ਬਾਹਰ ਨਹੀਂ ਨਿਕਲਦੀ ਅਤੇ ਇਸ ਨੂੰ ਕੱਢਣ ਸਮੇਂ ਹੱਥ ਨੂੰ ਕੱਟ ਲੱਗ ਣ ਦਾ ਵੀ ਡਰ ਰਹਿੰਦਾ ਹੈ। ਮਿਕਸਰ ਜਾਰ ਨੂੰ ਸਾਫ ਕਰਨ ਲਈ ਮਾਸਟਰ ਸ਼ੈੱਫ ਪੰਕਜ ਭਦੌਰੀਆ ਦੁਆਰਾ ਦਿੱਤੇ ਗਏ ਇਸ ਨੁਸਖੇ ਨੂੰ ਅਜ਼ਮਾਓ। ਮਿਕਸਰ ਜਾਰ ਨੂੰ ਸਾਫ਼ ਕਰਨ ਲਈ ਬੱਸ ਇੱਕ ਟਰੇਅ ਬਰਫ਼ ਨੂੰ ਜਾਰ ਵਿੱਚ ਪਲਟੋ। ਇਸ ਦੇ ਨਾਲ ਹੀ ਤਰਲ ਡਿਸ਼ਵਾਸ਼ ਸਾਬਣ ਪਾਓ ਅਤੇ ਇਸ ਨੂੰ ਲਗਭਗ ਦੋ ਤੋਂ ਚਾਰ ਮਿੰਟ ਲਈ ਚਲਾਓ। ਮਿਕਸਰ ਜਾਰ ਵਿੱਚ ਬਰਫ਼ ਅਤੇ ਸਾਬਣ ਨੂੰ ਇਕੱਠਾ ਕਰਨ ਨਾਲ, ਸਾਰੀ ਗੰਦਗੀ ਅਤੇ ਗਰੀਸ ਬਾਹਰ ਆ ਜਾਵੇਗੀ। ਇਸ ਤੋਂ ਇਲਾਵਾ ਜਾਰ ਵਿਚ ਬੇਕਿੰਗ ਸੋਡਾ ਅਤੇ ਸਿਰਕਾ ਮਿਲਾ ਦਿਓ। ਇਸ ਦੇ ਨਾਲ ਥੋੜ੍ਹਾ ਜਿਹਾ ਪਾਣੀ ਵੀ ਮਿਲਾਓ। ਇਸ ਨੂੰ ਮਿਕਸਰ ਵਿਚ ਘੁਮਾਓ। ਸਾਰੀ ਗੰਦਗੀ ਇੱਕੋ ਵਾਰ ਸਾਫ਼ ਹੋ ਜਾਵੇਗੀ।