ਡਰਾਈ ਫਰੂਟਸ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ



ਇਸ ਲਈ ਸਿਹਤ ਮਾਹਿਰ ਇਨ੍ਹਾਂ ਨੂੰ ਰੋਜ਼ਾਨਾ ਖਾਣ ਦੀ ਸਲਾਹ ਦਿੰਦੇ ਹਨ।



ਅੱਜਕੱਲ੍ਹ ਬਦਾਮ ਵਿੱਚ ਵੀ ਮਿਲਾਵਟਖੋਰੀ ਆਉਣ ਲੱਗੀ ਹੈ ਅਤੇ ਇਨ੍ਹਾਂ ਦੀ ਪਛਾਣ ਕਰਨੀ ਵੀ ਔਖੀ ਹੈ।



ਕੁਝ ਅਜਿਹੇ ਨੁਸਖੇ ਹਨ ਜਿਸ ਨਾਲ ਤੁਸੀਂ ਅਸਲੀ ਬਦਾਮ ਦੀ ਸਹੀ ਪਛਾਣ ਕਰ ਸਕੋਗੇ।



ਨਕਲੀ ਬਦਾਮ ਦੀ ਪਹਿਲੀ ਪਛਾਣ ਇਹ ਹੈ ਕਿ ਇਨ੍ਹਾਂ ਦਾ ਰੰਗ ਅਸਲੀ ਨਾਲੋਂ ਗੂੜਾ ਹੋਵੇਗਾ।



ਅਸਲ ਬਦਾਮ ਵਿੱਚ ਛਿਲਕਾ ਹਲਕਾ ਭੂਰਾ ਹੁੰਦਾ ਹੈ।



ਇਸ ਦੇ ਨਾਲ ਹੀ ਜੇਕਰ ਬਦਾਮ ਨੂੰ ਹੱਥ 'ਚ ਲੈਣ ਤੋਂ ਬਾਅਦ ਉਸ ਦਾ ਹਲਕਾ ਭੂਰਾ ਰੰਗ ਨਿਕਲਣ ਲੱਗੇ ਤਾਂ ਸਮਝ ਲਓ ਕਿ ਬਦਾਮ ਨਕਲੀ ਹਨ।



ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਾਗਜ਼ 'ਤੇ ਬਦਾਮ ਰੱਖਦੇ ਹੋ



ਅਤੇ ਜੇਕਰ ਉਹ ਤੇਲ ਛੱਡਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹ ਨਕਲੀ ਹਨ।



ਇਸ ਤਰ੍ਹਾਂ ਤੁਸੀਂ ਇਨ੍ਹਾਂ ਆਸਾਨ ਟ੍ਰਿਕਸ ਨੂੰ ਅਪਣਾ ਕੇ ਤੁਸੀਂ ਅਸਲੀ ਅਤੇ ਨਕਲੀ ਬਾਦਾਮ ਦੀ ਪਛਾਣ ਕਰ ਸਕਦੇ ਹੋ