ਭਾਰਤ ਦੇ ਵਿੱਚ ਉੱਤਰੀ ਭਾਰਤ ਤੋਂ ਦੱਖਣ ਤੱਕ, ਚੌਲ ਇੱਕ ਅਜਿਹੀ ਚੀਜ਼ ਹੈ ਜੋ ਹਰ ਰੋਜ਼ ਖਾਈ ਜਾਂਦੀ ਹੈ



ਕਈ ਲੋਕਾਂ ਨੂੰ ਤਾਂ ਚੌਲਾਂ ਦੇ ਸੇਵਨ ਬਿਨਾਂ ਆਪਣਾ ਭੋਜਨ ਅਧੂਰਾ ਹੀ ਲੱਗਦਾ ਹੈ



ਕਈ ਲੋਕਾਂ ਦਾ ਮੰਨਣਾ ਹੈ ਕਿ ਤਾਜ਼ੇ ਚੌਲਾਂ ਯਾਨੀ ਗਰਮ ਚਾਵਲ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ



ਕੁੱਝ ਲੋਕਾਂ ਦਾ ਮੰਨਣਾ ਹੈ ਕਿ ਠੰਡੇ ਚੌਲ ਸਿਹਤ ਲਈ ਚੰਗੇ ਹਨ, ਆਓ ਜਾਣਦੇ ਹਾਂ ਦੋਵਾਂ ਵਿੱਚੋਂ ਕਿਹੜੇ ਵਧੀਆ ਹੁੰਦੇ ਹਨ



ਮਾਹਿਰਾਂ ਅਨੁਸਾਰ ਤਾਜ਼ੇ ਚੌਲਾਂ ਨਾਲੋਂ ਠੰਡੇ ਚੌਲ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ



ਅਜਿਹਾ ਇਸ ਲਈ ਕਿਉਂਕਿ ਠੰਡੇ ਚੌਲਾਂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਇਹ ਸਾਡੀ ਅੰਤੜੀਆਂ ਦੀ ਸਿਹਤ ਲਈ ਚੰਗਾ ਹੈ



ਠੰਡੇ ਚੌਲ ਖਾਣ ਨਾਲ ਪੇਟ ਵਿਚਲੇ ਬੈਕਟੀਰੀਆ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ



ਇਸ ਤੋਂ ਇਲਾਵਾ ਠੰਡੇ ਚੌਲ ਖਾਣ ਨਾਲ ਵੀ ਸਰੀਰ ਵਿਚ ਕੈਲੋਰੀ ਘੱਟ ਹੁੰਦੀ ਹੈ



ਠੰਡੇ ਚੌਲ ਭਾਰੀ ਨਹੀਂ ਹੁੰਦੇ ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਹੀਂ ਹੁੰਦਾ ਹੈ