ਅਸੀਂ ਸਾਰਿਆਂ ਨੇ ਇਹ ਮਹਿਸੂਸ ਕੀਤਾ ਹੋਵੇਗਾ ਕਿ ਜਿਵੇਂ-ਜਿਵੇਂ ਦੁਨੀਆ ਤਰੱਕੀ ਕਰ ਰਹੀ ਹੈ, ਉਵੇਂ ਹੀ ਹਰ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਨਵੀਆਂ ਤਕਨੀਕਾਂ ਆ ਰਹੀਆਂ ਹਨ, ਉਸੇ ਰਫ਼ਤਾਰ ਨਾਲ ਲੋਕਾਂ ਨੂੰ ਬਿਮਾਰੀਆਂ ਘੇਰ ਰਹੀਆਂ ਹਨ



ਪਹਿਲਾਂ ਜਿੱਥੇ ਲੋਕ 80-90 ਸਾਲ ਤੱਕ ਜਿਉਂਦੇ ਰਹਿੰਦੇ ਸਨ, ਉੱਥੇ ਹੀ ਹੁਣ ਉਮਰ ਘੱਟ ਕੇ 60-65 ਸਾਲ ਰਹਿ ਗਈ ਹੈ, ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਉਮਰ 93 ਸਾਲ ਹੈ, ਪਰ ਉਹ ਆਪਣੇ ਤੋਂ ਅੱਧੀ ਉਮਰ ਦੇ ਵਿਅਕਤੀਆਂ ਨਾਲੋਂ ਜ਼ਿਆਦਾ ਫਿੱਟ ਹੈ



ਪਿਛਲੇ ਕਾਫੀ ਸਮੇਂ ਤੋਂ ਰਿਚਰਡ ਮਾਰਗਨ ਦੀ ਕਾਫੀ ਚਰਚਾ ਹੋ ਰਹੀ ਹੈ ਜਿਸ ਦਾ ਕਾਰਨ ਹੈ 93 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਕਮਾਲ ਦੀ ਫਿਟਨੈੱਸ ਅਤੇ ਐਕਟਿਵ ਲਾਈਫਸਟਾਈਲ



ਆਇਰਲੈਂਡ ਦੇ ਰਹਿਣ ਵਾਲੇ ਰਿਚਰਡ ਦਾ ਲਾਈਫਸਟਾਈਲ ਅਤੇ ਲੰਬੀ ਉਮਰ ਵਿੱਚ ਹਾਲ ਹੀ ਵਿੱਚ ਜਰਨਲ ਆਫ ਐਪਲਾਈਡ ਫਿਜਿਓਲਾਜੀ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਈ ਸੀ



ਹਾਲਾਂਕਿ ਇਹ ਚਾਰ ਵਾਰ ਦੇ ਇਨਡੋਰ ਰੋਇੰਗ ਵਿਸ਼ਵ ਚੈਂਪੀਅਨ ਰਹੇ ਹਨ, ਪਰ ਰਿਚਰਡ ਦੇ ਅਨੂਸਾਰ, ਜਦੋਂ ਤੱਕ ਉਹ 73 ਸਾਲ ਦੇ ਨਹੀਂ ਹੋਏ, ਉਦੋਂ ਤੱਕ ਉਨ੍ਹਾਂ ਨੇ ਅਸਲ ਵਿੱਚ ਕੋਈ ਖੇਡ ਨਹੀਂ ਖੇਡੀ ਸੀ ਅਤੇ ਯੋਗ ਵੀ ਉਨ੍ਹਾਂ ਨੇ ਇਸ ਉਮਰ ਤੋਂ ਬਾਅਦ ਕਰਨਾ ਸ਼ੁਰੂ ਕੀਤਾ ਸੀ



ਮਾਰਗਨ ਨੇ ਵਾਸ਼ਿੰਗਟਨ ਪੋਸਟ ਨੂੰ ਅਪਣੀ ਯੋਗ ਦੀ ਰੂਟੀਨ ਬਾਰੇ ਦੱਸਿਆ, ਮੈਂ ਕਦੇ ਇਸ ਦੀ ਸ਼ੁਰੂਆਤ ਨਹੀਂ ਕੀਤੀ ਸੀ, ਇੱਕ ਦਿਨ ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਅਜਿਹਾ ਕਰਨ ਨਾਲ ਬਹੁਤ ਮਜ਼ਾ ਆਉਂਦਾ ਹੈ, ਜਿਸ ਕਰਕੇ ਮੈਂ ਇਦਾਂ ਕਰਨਾ ਸ਼ੁਰੂ ਕਰ ਦਿੱਤਾ।



ਸੋਧ ਵਿੱਚ ਪਤਾ ਲੱਗਿਆ ਹੈ ਕਿ ਯੋਗ ਨਾਲ ਚੰਗੀ ਫਿਟਨੈਸ ਵਾਲੀ ਲਾਈਫਸਟਾਈਲ ਅਤੇ ਉਮਰ ਵਧਣ ਦੇ ਪ੍ਰਭਾਵਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ



ਮਾਰਗਨ ਦੇ ਰੂਟੀਨ ਵਿੱਚ ਚਾਰ ਚੀਜ਼ਾਂ ਨੂੰ ਮਹੱਤਤਾ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ ਇੱਕ ਹੈ ਨਿਰੰਤਰਤਾ, ਉਹ ਹਰ ਰੋਜ਼ 40 ਮਿੰਟ ਕਸਰਤ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਮਾਰਗਨ ਦੇ ਯੋਗ ਦੇ ਰੂਟੀਨ ਨੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਅਤੇ ਚੰਗੇ ਨਤੀਜੇ ਦਿਵਾਉਣ ਵਿੱਚ ਮਦਦ ਕੀਤੀ ਹੈ



ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮਾਰਗਨ ਰੋਜ਼ 70 ਫੀਸਦੀ ਇਜ਼ੀ ਵਰਕਾਊਟ, 20 ਫੀਸਦੀ ਹਾਰਡ ਅਤੇ 10 ਫੀਸਦੀ ਔਖੀ ਕਸਰਤ ਕਰਦੇ ਸਨ, ਮਾਹਰਾਂ ਦੇ ਕਹਿਣਾ ਹੈ ਕਿ ਮਾਰਜਨ ਦਾ ਭਾਰ ਲਗਭਗ 165 ਪਾਉਂਡ ਹੈ, ਉਹ ਰੋਜ਼ 1 ਗ੍ਰਾਮ ਪ੍ਰੋਟੀਨ ਖਾਂਦੇ ਹਨ, ਜਿਹੜਾ ਉਨ੍ਹਾਂ ਦੇ ਕੱਦ ਦੇ ਕਿਸੇ ਵਿਅਕਤੀ ਦੀ ਰੋਜ਼ ਦੀ ਖੁਰਾਕ ਤੋਂ ਵੱਧ ਹੈ।



ਇਸ ਖ਼ਬਰ ਵਿੱਚ ਦੱਸੇ ਗਏ ਸੁਝਾਅ ਜਾਣਕਾਰੀ ਅਤੇ ਰਿਪੋਰਟਸ ‘ਤੇ ਆਧਾਰਿਤ ਹਨ, ਇਸ ਲਈ ਕਿਸੇ ਵੀ ਦਵਾਈ ਜਾਂ ਡਾਈਟ ਨੂੰ ਲੈਣ ਤੋਂ ਪਹਿਲਾਂ ਸਬੰਧਿਤ ਮਾਹਰ ਦੀ ਸਲਾਹ ਜ਼ਰੂਰ ਲਓ