ਪਿਆਜ਼ 'ਚ ਮੌਜੂਦ ਤੱਤਾਂ ਤੋਂ ਸਿਹਤ ਨੂੰ ਕਈ ਫਾਇਦੇ ਹਾਸਿਲ ਹੁੰਦੇ ਹਨ ਜਿਸ ਕਰਕੇ ਪਿਆਜ਼ ਰਸ ਨੂੰ ਸਿਰ ਦੇ ਵਾਲਾਂ ਦੇ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਅਧਿਐਨ ਨੇ ਇਹ ਵੀ ਦਿਖਾਇਆ ਹੈ ਕਿ ਪਿਆਜ਼ ਦਾ ਰਸ ਦੇ ਵਾਲਾਂ ਲਈ ਬਹੁਤ ਸਾਰੇ ਫਾਇਦੇ ਹਨ ਪਰ ਕੁੱਝ ਲੋਕਾਂ ਨੂੰ ਪਿਆਜ਼ ਦੇ ਰਸ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਵਾਲਾਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਵਾਲਾਂ ਨੂੰ ਝੜਨ ਤੋਂ ਰੋਕਣ ਤੱਕ, ਇਸ ਦੇ ਚਮਤਕਾਰੀ ਫਾਇਦੇ ਹਨ ਪਰ ਜਿਨ੍ਹਾਂ ਲੋਕਾਂ ਨੂੰ ਪਿਆਜ਼ ਤੋਂ ਐਲਰਜੀ ਹੈ, ਉਨ੍ਹਾਂ ਨੂੰ ਪਿਆਜ਼ ਦਾ ਰਸ ਸਿੱਧਾ ਸਿਰ 'ਤੇ ਲਗਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਕਈ ਮਾੜੇ ਪ੍ਰਭਾਵ ਹੋ ਸਕਦੇ ਜੇਕਰ ਕਿਸੇ ਵਿਅਕਤੀ ਨੂੰ ਪਿਆਜ਼ ਤੋਂ ਐਲਰਜੀ ਹੈ ਤਾਂ ਉਸ ਨੂੰ ਪਿਆਜ਼ ਦਾ ਰਸ ਸਿੱਧਾ ਸਿਰ 'ਤੇ ਲਗਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ, ਇਹ ਚਮੜੀ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ ਅਤੇ ਖੁਜਲੀ ਅਤੇ ਧੱਫੜ ਦਾ ਕਾਰਨ ਬਣ ਸਕਦਾ ਹੈ ਇਹ ਸਮੱਸਿਆ ਉਨ੍ਹਾਂ ਲੋਕਾਂ ਵਿੱਚ ਵੀ ਹੋ ਸਕਦੀ ਹੈ ਜਿਨ੍ਹਾਂ ਨੂੰ ਪਿਆਜ਼ ਤੋਂ ਐਲਰਜੀ ਨਹੀਂ ਹੈ ਇਸ ਲਈ ਜੇਕਰ ਸਮੱਸਿਆ ਹੱਦ ਤੋਂ ਵੱਧ ਜਾਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।