ਦੁੱਧ ਚਿਹਰੇ ਨੂੰ ਨਿਖਾਰਦਾ ਹੈ, ਇਸ ਨੂੰ ਸਾਫ਼ ਕਰਦਾ ਹੈ, ਚਿਹਰੇ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਚਮਕਦਾਰ ਬਣਾਉਂਦਾ ਹੈ।



ਦੁੱਧ ਖੁਰਾਕ ਦਾ ਅਹਿਮ ਹਿੱਸਾ ਹੈ। ਸਿਹਤ ਲਈ ਦੁੱਧ ਦੇ ਫਾਇਦਿਆਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਇਹ ਚਮੜੀ ਲਈ ਵੀ ਘੱਟ ਫਾਇਦੇਮੰਦ ਸਾਬਤ ਨਹੀਂ ਹੁੰਦਾ।



ਖਾਸ ਤੌਰ 'ਤੇ ਕੱਚਾ ਦੁੱਧ ਚਿਹਰੇ 'ਤੇ ਲਗਾਉਣ ਦੇ ਇਕ ਨਹੀਂ ਸਗੋਂ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਸਵੇਰੇ ਉੱਠ ਕੇ ਥੋੜੀ ਦੇਰ ਲਈ ਵੀ ਆਪਣੇ ਚਿਹਰੇ 'ਤੇ ਕੱਚਾ ਦੁੱਧ ਰਗੜਦੇ ਹੋ,



ਤਾਂ ਤੁਹਾਡੀ ਚਮੜੀ ਘੰਟਿਆਂ ਤੱਕ ਚਮਕਦੀ ਰਹੇਗੀ। ਇੱਥੇ ਜਾਣੋ ਕਿਨ੍ਹਾਂ ਤਰੀਕਿਆਂ ਨਾਲ ਤੁਸੀਂ ਆਪਣੇ ਚਿਹਰੇ 'ਤੇ ਕੱਚਾ ਦੁੱਧ ਲਗਾ ਸਕਦੇ ਹੋ।



ਕੱਚੇ ਦੁੱਧ ਨੂੰ ਚਿਹਰੇ 'ਤੇ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਇਸ ਨੂੰ ਕੱਚਾ ਤੇ ਇਕੱਲਾ ਲਗਾਉਣਾ।



ਸਵੇਰੇ ਪਾਣੀ ਨਾਲ ਚਿਹਰਾ ਸਾਫ਼ ਕਰੋ। ਇਸ ਤੋਂ ਬਾਅਦ ਇਕ ਕਟੋਰੀ 'ਚ ਕੱਚਾ ਦੁੱਧ ਕੱਢ ਲਓ ਅਤੇ ਉਸ 'ਚ ਕਾਟਨ ਡੁਬੋ ਕੇ ਚਮੜੀ 'ਤੇ ਰਗੜੋ।



ਦੁੱਧ ਨੂੰ 3 ਤੋਂ 4 ਮਿੰਟ ਤੱਕ ਚਿਹਰੇ 'ਤੇ ਰਗੜਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਚਮੜੀ ਤੋਂ ਗੰਦਗੀ ਨਿਕਲਣੀ ਸ਼ੁਰੂ ਹੋ ਗਈ ਹੈ।



ਇਹ ਚਮੜੀ ਤੋਂ ਡੈੱਡ ਸਕਿਨ ਸੈੱਲਸ ਨੂੰ ਕੱਢਦਾ ਹੈ ਅਤੇ ਚਮੜੀ ਨੂੰ ਚਮਕ ਦੇਣ ਦਾ ਕੰਮ ਕਰਦਾ ਹੈ।



ਤੁਸੀਂ ਚਾਹੋ ਤਾਂ ਕੱਚੇ ਦੁੱਧ 'ਚ ਗੁਲਾਬ ਜਲ ਮਿਲਾ ਕੇ ਵੀ ਇਸ ਨਾਲ ਚਿਹਰਾ ਸਾਫ਼ ਕਰ ਸਕਦੇ ਹੋ।



ਤੁਸੀਂ ਕੱਚੇ ਦੁੱਧ ਵਿਚ ਕੇਸਰ ਮਿਲਾ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾ ਕੇ 10 ਤੋਂ 15 ਮਿੰਟ ਤੱਕ ਰੱਖੋ ਅਤੇ ਫਿਰ ਚਿਹਰਾ ਧੋ ਲਓ। ਚਮੜੀ ਤਾਜ਼ਗੀ ਮਹਿਸੂਸ ਕਰੇਗੀ।