ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਹੈ ਕਿ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਉਹ ਖਿੜੇ-ਖਿੜੇ ਚਾਵਲ ਨਹੀਂ ਬਣਾ ਪਾਉਂਦੇ। ਅੱਜ ਤੁਹਾਨੂੰ ਚਾਵਲ ਬਣਾਉਣ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਚੌਲ ਖਿੜੇ-ਖਿੜੇ ਬਣਨਗੇ ਚੌਲ ਜਲਦੀ ਪਕਾਉਣ ਲਈ ਪ੍ਰੈਸ਼ਰ ਕੁੱਕਰ ਸਭ ਤੋਂ ਵਧੀਆ ਹੈ ਇਹ ਭਾਫ਼ ਨੂੰ ਅੰਦਰੋਂ ਸੀਲ ਕਰਦਾ ਹੈ ਅਤੇ ਭੋਜਨ ਨੂੰ ਜਲਦੀ ਪਕਾਉਂਦਾ ਹੈ ਪ੍ਰੈਸ਼ਰ ਕੁੱਕਰ 'ਚ ਚੌਲ ਬਣਾਉਣ ਲਈ ਚੌਲਾਂ ਨੂੰ ਅੱਧੇ ਘੰਟੇ ਲਈ ਪਾਣੀ 'ਚ ਚੰਗੀ ਤਰ੍ਹਾਂ ਭਿਓ ਦਿਓ ਅੱਧੇ ਘੰਟੇ ਬਾਅਦ ਚੌਲਾਂ ਨੂੰ ਚੰਗੀ ਤਰ੍ਹਾਂ ਫਿਲਟਰ ਕਰ ਲਓ ਪ੍ਰੈਸ਼ਰ ਕੁੱਕਰ 'ਚ ਚੌਲਾਂ ਦੀ ਮਾਤਰਾ ਤੋਂ ਦੁੱਗਣੀ ਮਾਤਰਾ 'ਚ ਉਬਲਦੇ ਪਾਣੀ 'ਚ ਪਾ ਦਿਓ, ਉਦਾਹਰਨ ਲਈ, ਜੇਕਰ ਤੁਸੀਂ ਇੱਕ ਗਲਾਸ ਚੌਲ ਬਣਾਉਣਾ ਚਾਹੁੰਦੇ ਹੋ, ਤਾਂ ਇਸ ਵਿੱਚ ਦੋ ਗਲਾਸ ਪਾਣੀ ਪਾਓ ਚੌਲਾਂ ਨੂੰ ਪਕਾਉਂਦੇ ਸਮੇਂ ਅੱਧਾ ਨਿੰਬੂ ਦਾ ਰਸ ਅਤੇ ਇਕ ਚਮਚ ਤੇਲ ਪਾਓ, ਇਸ ਨਾਲ ਚੌਲਾਂ ਨੂੰ ਨਵਾਂ ਸੁਆਦ ਮਿਲੇਗਾ ਬਾਸਮਤੀ ਚੌਲਾਂ ਦੀ ਹੀ ਵਰਤੋਂ ਕਰੋ। ਇਹ ਖਿੜੇ-ਖਿੜੇ ਬਣਦੇ ਹਨ ਚੌਲਾਂ ਨੂੰ ਹਮੇਸ਼ਾ ਮੱਧਮ ਅੱਗ 'ਤੇ ਪਕਾਓ ਤਾਂ ਕਿ ਚੌਲ ਚੰਗੀ ਤਰ੍ਹਾਂ ਪੱਕ ਜਾਣ ਅਤੇ ਕੁੱਕਰ ਦੇ ਹੇਠਾਂ ਚਿਪਕਣ ਤੋਂ ਰੋਕਿਆ ਜਾ ਸਕੇ ਚੌਲਾਂ ਦਾ ਸੁਆਦ ਹੋਰ ਵਧਾਉਣ ਲਈ, ਚੌਲਾਂ ਦੇ ਪੱਕ ਜਾਣ ਤੋਂ ਬਾਅਦ, ਉੱਪਰੋਂ ਦੇਸੀ ਘਿਓ ਲਗਾਓ