ਘੁਰਾੜੇ ਮਾਰਨੇ ਕੋਈ ਚੰਗੀ ਗੱਲ ਨਹੀਂ ਸਮਝੀ ਜਾਂਦੀ, ਇਸ ਦੇ ਬਾਵਜੂਦ ਇਸ ਨੂੰ ਕੋਈ ਸਮੱਸਿਆ ਨਹੀਂ ਮੰਨਿਆ ਜਾਂਦਾ।



ਘਰਾੜੇ ਆਉਣਾ ਇਕ ਆਮ ਤੇ ਸਧਾਰਨ ਗੱਲ ਮੰਨੀ ਜਾਂਦੀ ਹੈ। ਹਰ ਕਿਸੇ ਨੇ ਕਦੇ ਨਾ ਕਦੇ ਘੁਰਾੜੇ ਜ਼ਰੂਰ ਹੀ ਮਾਰੇ ਹੋਣਗੇ, ਬੇਸ਼ੱਕ ਖ਼ੁਦ ਨੂੰ ਪਤਾ ਹੋਵੇ ਜਾ ਨਾ।



ਪਰ ਕੀ ਘੁਰਾੜੇ ਮਾਰਨੇ ਸੱਚਮੁੱਚ ਇਕ ਸਧਾਰਨ ਗੱਲ ਹੈ? ਹਾਲ ਹੀ ਵਿਚ ਹੋਏ ਇਕ ਅਧਿਐਨ ਨੇ ਹੈਰਾਨੀਜਨਕ ਨਤੀਜੇ ਸਾਹਮਣੇ ਲਿਆਂਦੇ ਹਨ।



ਇਸ ਅਧਿਐਨ ਦਾ ਮੰਨਣਾ ਹੈ ਕਿ ਘੁਰਾੜੇ ਮਾਰਨੇ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ। ਆਓ ਤੁਹਾਨੂੰ ਇਸ ਸੰਬੰਧ ਵਿਚ ਵਿਸਥਾਰ ਨਾਲ ਦੱਸੀਏ



ਦੁਨੀਆਂ ਭਰ ਦੇ 83 ਪ੍ਰਤੀਸ਼ਤ ਮਰਦ ਅਤੇ 71 ਪ੍ਰਤੀਸ਼ਤ ਔਰਤਾਂ ਘੁਰਾੜੇ ਮਾਰਦੀਆਂ ਹਨ। ਇਸ ਤਰ੍ਹਾਂ ਘੁਰਾੜੇ ਕੋਈ ਵੱਡੀ ਸਮੱਸਿਆ ਨਹੀਂ ਸਮਝੀ ਜਾਂਦੀ।



ਜਦੋਂ ਕਿਸੇ ਇਨਸਾਨ ਦੇ ਉਪਰਲੇ ਸਾਹ ਮਾਰਗ ਨਰਮ ਉਤਕ ਸੁੰਗੜ ਜਾਂਦਾ ਹੈ ਤਾਂ ਸਾਹ ਦੇ ਨਿਕਲਣ ਲਈ ਜਗ੍ਹਾ ਘੱਟ ਜਾਂਦੀ ਹੈ।



ਇਸ ਨਾਲ ਸਾਹ ਦੀ ਹਵਾ ਘਸ ਕੇ ਨਿਕਲਦੀ ਹੈ ਤੇ ਕੰਬਣੀ ਪੈਦਾ ਹੁੰਦੀ ਹੈ, ਜਿਸ ਨਾਲ ਘੁਰਾਣੇ ਪੈਦਾ ਹੁੰਦੇ ਹਨ।



ਕਦੇ ਕਦਾਈਂ ਘੁਰਾੜੇ ਆਉਣੇ ਆਮ ਗੱਲ ਹੈ। ਥਕਾਵਟ ਕਾਰਨ ਆਈ ਗਹਿਰੀ ਨੀਂਦ, ਸੌਣ ਦੀ ਜਗ੍ਹਾ ਜਾਂ ਸੌਣ ਦਾ ਤਰੀਕਾ ਕਈ ਵਾਰ ਘੁਰਾੜੇ ਆਉਣ ਦਾ ਕਾਰਨ ਹੋ ਸਕਦਾ ਹੈ।



ਪਰ ਘੁਰਾੜੇ ਚਿੰਤਾ ਦਾ ਵਿਸ਼ਾ ਉਦੋਂ ਬਣਦੇ ਹਨ ਜਦ ਇਹ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ। ਹਾਲ ਹੀ ਵਿਚ ਹੋਈ ਖੋਜ ਵਿਚ ਦੱਸਿਆ ਗਿਆ ਹੈ ਕਿ ਇਹ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦੇ ਹਨ।



ਅਜਿਹੀ ਸਥਿਤੀ ਵਿਚ ਨੀਂਦ ਖਰਾਬ ਹੁੰਦੀ ਹੈ ਤੇ ਹਾਈ ਬੀਪੀ ਦੀ ਸਮੱਸਿਆ ਲਗਾਤਾਰ ਵਧਦੀ ਜਾਂਦੀ ਹੈ। ਇਹ ਸਥਿਤੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ।