ਲੈਦਰ ਦਾ ਸੋਫਾ ਸੋਹਣਾ ਤਾਂ ਲੱਗਦਾ ਹੈ ਪਰ ਗੰਦਾ ਵੀ ਬੜੀ ਛੇਤੀ ਹੋ ਜਾਂਦਾ ਹੈ ਲੈਦਰ ਦੇ ਸੋਫੇ ਨੂੰ ਸਾਫ ਕਰਨਾ ਕਾਫੀ ਔਖਾ ਮੰਨਿਆ ਜਾਂਦਾ ਹੈ ਪਰ ਕੁਝ ਚੀਜ਼ਾਂ ਨਾਲ ਸੋਫਾ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਸੋਫੇ ਦੀ ਧੂੜ-ਮਿੱਟੀ ਸਾਫ ਕਰਨ ਲਈ ਵੈਕਿਊਮ ਕਲੀਨਰ ਦੀ ਵਰਤੋਂ ਕਰੋ ਇਸ ਨੂੰ ਚਮਕਾਉਣ ਲਈ ਪਾਣੀ ਵਿੱਚ ਸਿਰਕਾ ਮਿਲਾ ਕੇ ਕੱਪੜੇ ਨਾਲ ਪੂੰਝੋ ਲੈਦਰ ਨੂੰ ਸੁਕਾਉਣ ਲਈ ਬਲੋ ਡ੍ਰਾਇਰ ਦੀ ਥਾਂ ਕੱਪੜਿਆਂ ਦੀ ਵਰਤੋਂ ਕਰੋ ਤੁਸੀਂ ਸੋਫੇ ਨੂੰ ਸਾਫ ਕਰਨ ਲਈ ਅਲਸੀ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਸੋਫੇ ‘ਤੇ ਰੰਗ ਲੱਗ ਗਿਆ ਹੈ ਤਾਂ ਤੁਸੀਂ ਯੂਕਲਿਰਸ ਆਇਲ ਨਾਲ ਸਾਫ ਕਰ ਦਿਓ ਲੈਦਰ ਦੇ ਸੋਫੇ ‘ਤੇ ਲੱਗੇ ਮਾਰਕਰ ਦੇ ਦਾਗ ਨੂੰ ਹਟਾਉਣ ਲਈ ਅਲਕੋਹਲ ਦੀ ਵਰਤੋਂ ਕਰੋ