ਕਈ ਲੋਕ ਸਵੇਰੇ ਸਵੇਰੇ ਬਰੱਸ਼ ਕਰਨ ;ਚ ਆਲਸ ਕਰਦੇ ਹਨ, ਪਰ ਹੁਣ ਇੱਕ ਖੋਜ 'ਚ ਦਾਅਵਾ ਕੀਤਾ ਗਿਆ ਹੈ



ਕਿ ਸਵੇਰੇ ਬਰੱਸ਼ ਨਾ ਕਰਨ ਦੀ ਆਦਤ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ।



ਇੱਕ ਦੰਦਾਂ ਦੇ ਡਾਕਟਰ ਨੇ ਨਵੀਂ ਖੋਜ ਤੋਂ ਬਾਅਦ ਦੰਦਾਂ ਨੂੰ ਬਰਸ਼ ਕਰਨ ਬਾਰੇ ਇੱਕ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ,



ਡਾਕਟਰ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਲੋਕ ਆਪਣੇ ਮੂੰਹ ਤੇ ਦੰਦਾਂ ਦੀ ਰੈਗੂਲਰ ਤਰੀਕੇ ਨਾਲ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੇ, ਤਾਂ ਉਹ ਗੰਭੀਰ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ।



ਦੰਦਾਂ ਦੇ ਡਾਕਟਰ ਫਰਾਖ ਹਾਮਿਦ ਨੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਆਪਣੇ ਪ੍ਰਮੁੱਖ ਸੁਝਾਅ ਸਾਂਝੇ ਕੀਤੇ,



ਇਸ ਅਧਿਐਨ 'ਚ ਇਹ ਤੱਥ ਸਾਹਮਣੇ ਆਇਆਂ ਹੈ ਕਿ ਮੂੰਹ ਦਾ ਸਿੱਧਾ ਸਬੰਧ ਪੇਟ ਤੇ ਅੰਤੜੀਆਂ ਨਾਲ ਹੈ ਤੇ ਮੂੰਹ ਤੇ ਦੰਦਾਂ ਦੀ ਸਫਾਈ ਨਾ ਕਰਨ ਨਾਲ ਅੰਤੜੀਆਂ ਦੀ ਗੰਭੀਰ ਬੀਮਾਰੀ ਹੋ ਸਕਦੀ ਹੈ।



ਇਹ ਨਵੀਂ ਖੋਜ ਨੂੰ ਜਰਨਲ ਨੇਚਰ ਨਾਮ ਦੇ ਮੈਗਜ਼ੀਨ 'ਚ ਛਾਪਿਆ ਗਿਆ ਹੈ।



ਇਸ ਮੁਤਾਬਕ ਖੋਜਕਾਰਾਂ ਨੇ ਪਾਇਆ ਕਿ ਜਿਹੜਾ ਜੀਵਾਣੂ ਅੰਤੜੀਆਂ ਦੇ ਕੈਂਸਰ ਦੀ ਜੜ ਹੈ,



ਉਹ 50 ਪਰਸੈਂਟ ਕੈਂਸਰ ਦੇ ਕੇਸਾਂ 'ਚ ਇਨਸਾਨਾਂ ਦੇ ਮੂੰਹ 'ਚ ਪਾਇਆ ਗਿਆ ਸੀ।



ਜਿਸ ਦੀ ਮੁੱਖ ਵਜ੍ਹਾ ਸਾਹਮਣੇ ਆਈ ਸੀ ਕਿ ਉਹ ਸਾਰੇ ਲੋਕ ਰੈਗੂਲਰ ਤਰੀਕੇ ਨਾਲ ਆਪਣੇ ਦੰਦਾਂ ਤੇ ਮੂੰਹ ਦੀ ਸਫਾਈ ਨਹੀਂ ਕਰਦੇ ਸੀ।