ਸਰਦੀਆਂ ਦਾ ਮੌਸਮ ਆਉਂਦਿਆਂ ਹੀ ਪੈਰਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਆਹ ਘਰੇਲੂ ਤਰੀਕੇ ਦੱਸ ਦਈਏ ਹਰ ਹਫ਼ਤੇ ਚਿਹਰੇ ਦੇ ਨਾਲ-ਨਾਲ ਅੱਡੀ ’ਤੇ ਸਕਰਬ ਕਰਨਾ ਜ਼ਰੂਰੀ ਹੈ। ਇਸ ਲਈ, ਤੁਸੀਂ ਘਰੇਲੂ ਸਕਰਬ ਦੀ ਵਰਤੋਂ ਕਰ ਸਕਦੇ ਹੋ ਜਾਂ ਬਾਜ਼ਾਰ ਤੋਂ ਸਕਰਬ ਖ਼ਰੀਦ ਕੇ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਰੋਜ਼ਾਨਾ ਦੋ ਵਾਰ ਚਿਹਰੇ ’ਤੇ ਮਾਸਚੁਰਾਈਜ਼ਰ ਲਗਾਉਂਦੇ ਹੋ, ਉਸੇ ਤਰ੍ਹਾਂ ਪੈਰਾਂ ’ਤੇ ਵੀ ਮਾਸਚੁਰਾਈਜ਼ਰ ਲਗਾਉਣਾ ਜ਼ਰੂਰੀ ਹੈ। ਤੁਸੀਂ ਇਸ ਨੂੰ ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਕਾਰਨ, ਚਮੜੀ ਸੁੱਕੀ ਨਹੀਂ ਹੋਵੇਗੀ ਅਤੇ ਨਰਮ ਰਹੇਗੀ। ਭਾਵੇਂ ਘਰ ਵਿਚ ਹੋਵੋ ਜਾਂ ਬਾਹਰ, ਹਮੇਸ਼ਾ ਪੈਰਾਂ ਵਿਚ ਜੁਰਾਬਾਂ ਪਾਉ। ਪੈਰਾਂ ਨੂੰ ਚੰਗੀ ਤਰ੍ਹਾਂ ਧੋਣਾ ਅਤੇ ਕਰੀਮ ਲਗਾਉਣਾ ਅਤੇ ਉਸ ਤੋਂ ਬਾਅਦ ਜੁਰਾਬਾਂ ਪਾਉਣਾ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ, ਚਮੜੀ ਵਿਚ ਨਮੀ ਬਣੀ ਰਹੇਗੀ ਅਤੇ ਖ਼ੁਸ਼ਕ ਹੋਣ ਤੋਂ ਬਚੇਗੀ। ਜਦੋਂ ਵੀ ਤੁਸੀਂ ਬਾਹਰ ਜਾਣ ਵੇਲੇ ਜੁੱਤੇ ਦੀ ਬਜਾਏ ਚੱਪਲਾਂ ਪਾਉ ਤਾਂ ਸਨਸਕ੍ਰੀਨ ਦੀ ਵਰਤੋਂ ਕਰੋ।