ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਦੇ ਸਰੀਰ 'ਤੇ ਪਿੱਤ ਨਿਕਲ ਜਾਂਦੀ ਹੈ। ਸਰੀਰ 'ਤੇ ਚਿੱਟੇ ਅਤੇ ਲਾਲ ਦਾਣੇ ਹੋ ਜਾਂਦੇ ਹਨ, ਜਿਸ ਕਰਕੇ ਖੁਜਲੀ ਅਤੇ ਜਲਨ ਹੁੰਦੀ ਹੈ ਇਹ ਸਾਰਿਆਂ ਨੂੰ ਹੋ ਜਾਂਦੀ ਹੈ, ਭਾਵੇਂ ਕੋਈ ਬੱਚਾ ਹੈ ਜਾਂ ਬਜ਼ੁਰਗ ਹੈ, ਅੱਜ ਅਸੀਂ ਤੁਹਾਨੂੰ ਪਿੱਤ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਤਰੀਕੇ ਐਲੋਵੇਰਾ ਦਾ ਤਾਜ਼ਾ ਗੂੰਦ ਕੱਢੋ, ਇਸ ਨੂੰ ਪਿੱਤ 'ਤੇ 15-20 ਮਿੰਟ ਲਈ ਲਾ ਕੇ ਰੱਖੋ ਫਿਰ ਇਸ ਨੂੰ ਧੋ ਲਓ। ਅਜਿਹਾ ਕਰਨ ਨਾਲ ਰਾਹਤ ਮਿਲੇਗੀ। ਇਸ ਦੇ ਨਾਲ ਹੀ ਤੁਸੀਂ ਪਿੱਤ 'ਤੇ ਕੱਚਾ ਖੀਰਾ ਵੀ ਲਾ ਸਕਦੇ ਹੋ। ਇਹ ਪਿੱਤ ਤੋਂ ਛੁਟਕਾਰਾ ਪਾਉਣ ਵਿੱਚ ਅਸਰਦਾਰ ਹੈ। ਤੁਸੀਂ ਪਿੱਤ 'ਤੇ ਮੁਲਤਾਨੀ ਮਿੱਟੀ ਵੀ ਲਾ ਸਕਦੇ ਹੋ, ਪਹਿਲਾਂ ਤੁਸੀਂ ਮੁਲਤਾਨੀ ਮਿੱਟੀ ਲੈ ਲਓ, ਫਿਰ ਇਸ ਵਿੱਚ ਗੁਲਾਬ ਜਲ ਮਿਲਾ ਲਓ ਅਤੇ ਇਸ ਦਾ ਪੇਸਟ ਬਣਾ ਕੇ ਆਪਣੇ ਸਰੀਰ 'ਤੇ ਲਾ ਲਓ। ਨਾਰੀਅਲ ਦਾ ਤੇਲ ਵੀ ਪਿੱਤ ਨੂੰ ਠੀਕ ਕਰਨ ਵਿੱਚ ਮਦਦਗਾਰ ਹੈ ਹਾਲਾਂਕਿ, ਜੇਕਰ ਤੁਹਾਨੂੰ ਸਕਿਨ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।