ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਇਸ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ੇ ਰੱਖਦੇ ਹਨ ਅਤੇ ਸ਼ਾਮ ਨੂੰ ਖਜੂਰ ਖਾ ਕੇ ਰੋਜ਼ਾ ਖੋਲ੍ਹਦੇ ਹਨ



ਖਜੂਰ ਨੂੰ ਊਰਜਾ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ



ਰਮਜ਼ਾਨ ਤੋਂ ਇਲਾਵਾ ਬੱਚਿਆਂ ਲਈ ਖਜੂਰ ਨੂੰ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਮਿਠਾਈ ਤੋਂ ਲੈ ਕੇ ਚਟਨੀ ਅਤੇ ਖੀਰ ਤੱਕ, ਖਜੂਰ ਨਾਲ ਕਈ ਸੁਆਦਿਸ਼ਟ ਡਿਸ਼ ਬਣਾਈਆਂ ਜਾਂਦੀਆਂ ਹਨ



ਦੱਸ ਦਈਏ ਕਿ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਖਜੂਰ ਮਿਲਦੇ ਹਨ ਪਰ ਕਿਹੜੇ ਚੰਗੀ ਕੁਆਲਿਟੀ ਦੇ ਹਨ, ਇਸ ਦੀ ਪਛਾਣ ਕਰਨਾ ਥੋੜਾ ਔਖਾ ਹੋ ਜਾਂਦਾ ਹੈ



ਬਜ਼ਾਰ ਵਿੱਚ ਮਿਲਣ ਵਾਲੇ ਨਕਲੀ ਅਤੇ ਮਿਲਾਵਟੀ ਖਜੂਰਾਂ ਨਾਲ ਸਿਹਤ ‘ਤੇ ਬਹੁਤ ਬੂਰਾ ਅਸਰ ਪੈਂਦਾ ਹੈ, ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਅਸਲੀ ਅਤੇ ਨਕਲੀ ਖਜੂਰ ਦੀ ਪਛਾਣ ਕਰ ਸਕਦੇ ਹਾਂ



ਅਸਲੀ ਅਤੇ ਨਕਲੀ ਖਜੂਰ ਦੀ ਪਛਾਣ ਕਰਨ ਲਈ ਖਜੂਰ ਦੀ ਬਣਤਰ ਦੇਖੋ। ਅਸਲੀ ਅਤੇ ਚੰਗੀ ਕੁਆਲਿਟੀ ਦੇ ਖਜੂਰ ਆਮ ਤੌਰ ‘ਤੇ ਨਰਮ ਹੁੰਦੇ ਹਨ



ਚੰਗੀ ਕੁਆਲਿਟੀ ਦੇ ਖਜੂਰ ਦਾ ਰੰਗ ਇੱਕ ਵਰਗਾ ਹੁੰਦਾ ਹੈ। ਇਸ ਦੇ ਨਾਲ ਹੀ ਅਸਲੀ ਖਜੂਰ ਨਾ ਹੀ ਬਹੁਤ ਜ਼ਿਆਦਾ ਚਿਪਚਿਪੇ ਨਾਲ ਹੀ ਜ਼ਿਆਦਾ ਸੁੱਕੇ ਹੁੰਦੇ ਹਨ



ਖਜੂਰ ਵਿੱਚ ਨੈਚੂਰਲ ਸਵੀਟਨੈਸ ਹੁੰਦੀ ਹੈ ਅਤੇ ਉਸ ਦੀ ਖ਼ੁਸ਼ਬੂ ਅਤੇ ਤਾਜ਼ਗੀ ਨੂੰ ਪਰਖਣ ਲਈ ਬੈਸਟ ਹੈ



ਖਜੂਰ ਖਰੀਦਣ ਵੇਲੇ ਉਸ ਦੀ ਪੈਕਿੰਗ ਅਤੇ ਲੇਬਲਿੰਗ ‘ਤੇ ਧਿਆਨ ਦਿਓ।



Thanks for Reading. UP NEXT

ਗੁੜ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਆਸਾਨ ਨੁਸਖੇ

View next story