ਕੇਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਾਧਾ ਤੇ ਪਸੰਦ ਕੀਤਾ ਜਾਂਦਾ ਹੈ। ਕੇਲਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਤੇ ਇਸ ਨੂੰ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਕੱਲ੍ਹ ਮਾਰਕਿਟ ਵਿੱਚ ਜਾਅਲੀ ਕੇਲਾ ਵੀ ਆਉਣ ਲੱਗ ਗਿਆ ਹੈ। ਜੇ ਤੁਸੀਂ ਇਸ ਨੂੰ ਖਾ ਰਹੇ ਹੋ ਤਾਂ ਇਸ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਵੇਗਾ। ਕੇਲੇ ਦੀ ਪਛਾਣ ਪਾਣੀ ਨਾਲ ਕੀਤੀ ਜਾ ਸਕਦੀ ਹੈ। ਅਸਲੀ ਕੇਲਾ ਪਾਣੀ ਵਿੱਚ ਡੁੱਬ ਜਾਂਦਾ ਹੈ ਤੇ ਜਦੋਂ ਕਿ ਜਾਅਲੀ ਕੇਲਾ ਪਾਣੀ ਉੱਤੇ ਤੈਰਨ ਲੱਗ ਜਾਂਦਾ ਹੈ। ਕੁਦਰਤੀ ਪੱਕੇ ਕੇਲਿਆਂ ਦੇ ਛਿਲਕਿਆਂ ਉੱਤੇ ਭੂਰੇ ਰੰਗ ਦੇ ਦਾਗ ਹੁੰਦੇ ਹਨ। ਜਦੋਂ ਕਿ ਜਾਅਲੀ ਕੇਲੇ ਉੱਤੇ ਭੂਰੇ ਰੰਗ ਦੇ ਦਾਗ ਘੱਟ ਹੁੰਦੇ ਹਨ ਜਾਂ ਹੁੰਦੇ ਹੀ ਨਹੀਂ