ਸ਼ੇਵ ਕਰਨ ਤੋਂ ਬਾਅਦ ਰੇਜ਼ਰ ਨੂੰ ਬਾਥਰੂਮ ਛੱਡਣ ਦੀ ਗਲਤੀ ਨਾ ਕਰੋ, ਰਿਪੋਰਟ 'ਚ ਹੋਇਆ ਖੁਲਾਸਾ, ਲੱਗ ਸਕਦੀਆਂ ਇਹ ਬਿਮਾਰੀਆਂ ਅਸੀਂ ਆਪਣੇ ਘਰਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਇਹ ਚੀਜ਼ਾਂ ਵਰਤੋਂ ਤੋਂ ਬਾਅਦ ਆਪਣੀ ਥਾਂ 'ਤੇ ਰੱਖੀਆਂ ਜਾਂਦੀਆਂ ਹਨ, ਪਰ ਬਹੁਤੀਆਂ ਚੀਜਾਂ ਕਿਤੇ ਵੀ ਰੱਖ ਦਿੰਦੇ ਹਾਂ ਉਦਾਹਰਨ ਲਈ, ਜ਼ਿਆਦਾਤਰ ਪੁਰਸ਼ ਨਿਯਮਿਤ ਤੌਰ 'ਤੇ ਸ਼ੇਵ ਕਰਦੇ ਹਨ। ਸ਼ੇਵ ਕਰਨ ਤੋਂ ਬਾਅਦ ਰੇਜ਼ਰ ਨੂੰ ਉਸ ਦੀ ਨਿਰਧਾਰਤ ਜਗ੍ਹਾ 'ਤੇ ਰੱਖ ਦਿੰਦੇ ਹਨ ਪਰ ਕਈ ਲੋਕ ਰੇਜ਼ਰ ਨੂੰ ਬਾਥਰੂਮ ਵਿਚ ਬੁਰਸ਼ ਫੋਲਡਰ ਵਿਚ ਜਾਂ ਵਾਸ਼ ਬੇਸਿਨ ਦੇ ਕੋਲ ਫੋਲਡਰ ਵਿਚ ਰੱਖਦੇ ਹਨ। ਜੇਕਰ ਤੁਸੀਂ ਰੇਜ਼ਰ ਨੂੰ ਸ਼ਾਵਰ ਦੇ ਨੇੜੇ ਜਾਂ ਬਾਥਰੂਮ ਵਿੱਚ ਰੱਖਣ ਦੀ ਗਲਤੀ ਕਰਦੇ ਹੋ ਤਾਂ ਅਜਿਹਾ ਬਿਲਕੁਲ ਨਾ ਕਰੋ ਕਿਉਂਕਿ ਇਸ ਨਾਲ ਅਣਗਿਣਤ ਨੁਕਸਾਨ ਹੋ ਸਕਦੇ ਹਨ ਦਰਅਸਲ, ਜਦੋਂ ਤੁਸੀਂ ਰੇਜ਼ਰ ਨੂੰ ਬਾਥਰੂਮ ਵਿੱਚ ਰੱਖਦੇ ਹੋ ਜਾਂ ਟੂਥਬਰਸ਼ ਰੇਜ਼ਰ ਰੱਖਦੇ ਹੋ, ਤਾਂ ਪਾਣੀ ਦੇ ਛਿੱਟੇ ਰੇਜ਼ਰ ਵਿੱਚ ਜਾਂਦੇ ਰਹਿਣਗੇ। ਇਸ ਕਾਰਨ ਰੇਜ਼ਰ ਵੀ ਗਿੱਲਾ ਰਹੇਗਾ ਜਿੱਥੇ ਜ਼ਿਆਦਾ ਨਮੀ ਹੁੰਦੀ ਹੈ, ਉੱਥੇ ਬੈਕਟੀਰੀਆ ਆਪਣਾ ਘਰ ਬਣਾਉਂਦੇ ਹਨ। ਜਦੋਂ ਬੈਕਟੀਰੀਆ ਰੇਜ਼ਰ ਵਿੱਚ ਆ ਜਾਂਦਾ ਹੈ , ਤਾਂ ਇਹ ਸ਼ੇਵਿੰਗ ਕਰਦੇ ਸਮੇਂ ਤੁਹਾਡੀ ਚਮੜੀ ਵਿੱਚ ਦਾਖਲ ਹੋ ਸਕਦਾ ਹੈ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਮਰੀਕਨ ਅਕੈਡਮੀ ਆਫ ਡਰਮਾਟੋਲੋਜੀ ਮੁਤਾਬਕ ਸ਼ੇਵ ਕਰਨ ਤੋਂ ਬਾਅਦ ਰੇਜ਼ਰ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ ਅਕੈਡਮੀ ਮੁਤਾਬਕ ਇਕ ਰੇਜ਼ਰ ਨਾਲ ਚਾਰ-ਪੰਜ ਵਾਰ ਤੋਂ ਜ਼ਿਆਦਾ ਸ਼ੇਵ ਨਾ ਕਰੋ