ਫਿੱਟ ਰਹਿਣ ਲਈ ਲੋਕ ਜਿੰਮ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਬਿਨਾਂ ਜਿੰਮ ਜਾਏ ਭਾਰ ਘਟਾਉਣ ਦਾ ਤਰੀਕਾ ਦੱਸਾਂਗੇ। ਰੋਜ਼ਾਨਾਂ 30 ਮਿੰਟ ਦੀ ਸੈਰ ਕਰੋ ਇਸ ਨਾਲ ਨਾ ਕੇਵਲ ਕੈਲੋਰੀ ਬਰਨ ਹੁੰਦੀ ਹੈ ਸਗੋਂ ਪਾਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ। ਦਿਨ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਦੇ ਪੀਓ ਇਹ ਸਰੀਰ ਚੋਂ ਵਾਧੂ ਪਦਾਰਥ ਬਾਹਰ ਕੱਢਦਾ ਹੈ ਤੇ ਭੁੱਖ ਵੀ ਘੱਟ ਲੱਗਦੀ ਹੈ। ਰਾਤ ਦਾ ਖਾਣਾ ਛੇਤੀ ਖਾਓ ਤਾਂ ਕਿ ਉਹ ਆਸਾਨੀ ਨਾਲ ਪਚ ਸਕੇ। ਬਾਹਰ ਦੇ ਜੰਕ ਫੂਡ ਦੀ ਬਜਾਏ ਘਰ ਦਾ ਬਣਿਆ ਪੌਸਟਿਕ ਖਾਣਾ ਖਾਓ ਫਲਾਂ ਤੇ ਸਬਜ਼ੀਆਂ ਦੀ ਜ਼ਿਆਦਾ ਵਰਤੋ ਕਰੋ। ਘੱਟੋ-ਘੱਟ 7 ਘੰਟੇ ਦੀ ਨੀਂਦ ਲਵੋ