ਘਰ ‘ਚ ਇਦਾਂ ਬਣਾਓ ਬਜ਼ਾਰ ਵਰਗਾ ਢੋਕਲਾ?

ਢੋਕਲਾ ਸਿਰਫ ਗੁਜਰਾਤੀਆਂ ਦੀ ਹੀ ਨਹੀਂ ਸਗੋਂ ਸਾਰਿਆਂ ਦੀ ਪਸੰਦ ਹੁੰਦੀ ਹੈ

ਆਓ ਜਾਣਦੇ ਹਾਂ ਘਰ ਵਿੱਚ ਸੁਆਦਿਸ਼ਟ ਢੋਕਲਾ ਬਣਾਉਣ ਦਾ ਤਰੀਕਾ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਢੋਕਲੇ ਦਾ ਬੈਟਰ ਤਿਆਰ ਕਰ ਲਓ

ਇਸ ਕਰਕੇ ਇੱਕ ਭਾਂਡੇ ਵਿੱਚ 1 ਕੱਪ ਬੇਸਨ, ਅੱਧਾ ਕੱਪ ਦਹੀ, ਅੱਧਾ ਕੱਪ ਪਾਣੀ ਲਓ ਅਤੇ ਮਿਕਸ ਕਰ ਲਓ

Published by: ਏਬੀਪੀ ਸਾਂਝਾ

ਇਸ ਵਿੱਚ 2 ਚੁਟਕੀ ਹਲਦੀ ਅਤੇ ਸੁਆਦ ਦੇ ਮੁਤਾਬਕ ਨਮਕ ਪਾਓ, ਯਾਦ ਰੱਖੋ ਬੈਟਰ ਨਾ ਹੀ ਜ਼ਿਆਦਾ ਪਤਲਾ ਹੋਵੇ ਅਤੇ ਨਾ ਹੀ ਜ਼ਿਆਦਾ ਗਾੜ੍ਹਾ



ਬੈਟਰ ਤਿਆਰ ਕਰਨ ਦੇ ਲਈ ਉਸ ਨੂੰ 15 ਮਿੰਟਾਂ ਲਈ ਢੱਕ ਕੇ ਛੱਡ ਦਿਓ, ਕੁਝ ਦੇਰ ਬਾਅਦ ਇਸ ਵਿੱਚ ENO ਪਾਓ ਅਤੇ ਮਿਕਸ ਕਰ ਲਓ



ਇੱਕ ਭਾਂਡੇ ਵਿੱਚ ਦੋ ਕੌਲੀਆਂ ਪਾਣੀ ਗਰਮ ਕਰੋ ਅਤੇ ਉਸ ਵਿੱਚ ਸਟੈਂਡ ਰੱਖ ਕੇ ਢੋਕਲੇ ਨੂੰ ਪਕਾਉਣ ਲਈ ਰੱਖ ਦਿਓ, ਢੋਕਲਾ ਪਕਾ ਹੈ ਜਾਂ ਨਹੀਂ, ਇਸ ਲਈ ਟੂਥਪਿਕ ਦੀ ਵਰਤੋਂ ਕਰੋ

ਇਸ ਤੋਂ ਬਾਅਦ ਰਾਈ ਅਤੇ ਹਰੀ ਮਿਰਚ ਨਾਲ ਇਸ ਵਿੱਚ ਤੜਕਾ ਲਾਓ, ਫਿਰ ਚੀਨੀ ਅਤੇ ਇੱਕ ਕੱਪ ਪਾਣੀ ਪਾਓ ਅਤੇ ਚੰਗਾ ਤਰ੍ਹਾਂ ਪਕਾ ਲਓ

ਹੁਣ ਢੋਕਲਾ ਖਾਣ ਲਈ ਤਿਆਰ ਹੋ ਗਿਆ ਹੈ

Published by: ਏਬੀਪੀ ਸਾਂਝਾ