ਭਾਰਤ ਵਿੱਚ ਕੁੱਤੇ ਦੇ ਕੱਟਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਕ ਰਿਪੋਰਟ ਮੁਤਾਬਕ, ਸਿਰਫ ਕਰਨਾਟਕ ਵਿੱਚ ਹੀ ਪਿਛਲੇ 6 ਮਹੀਨਿਆਂ ਵਿੱਚ 2.5 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 19 ਲੋਕਾਂ ਦੀ ਮੌਤ ਰੇਬੀਜ਼ ਕਾਰਨ ਹੋਈ ਹੈ।

ਕੁੱਤੇ ਦੇ ਕੱਟਣ ਤੋਂ ਬਾਅਦ ਡਾਕਟਰੀ ਇਲਾਜ ਜ਼ਰੂਰੀ ਹੈ, ਪਰ ਕਈ ਵਾਰੀ ਲੋਕ ਝਾੜ-ਫੂਕ ਕਰਵਾਉਂਦੇ ਹਨ, ਜਿਸ ਨਾਲ ਜਾਨ ਵੀ ਜਾ ਸਕਦੀ ਹੈ। ਇਹ ਇੱਕ ਗੰਭੀਰ ਸਿਹਤ ਸੰਕਟ ਹੈ।

ਰੇਬੀਜ਼ ਤੋਂ ਬਚਾਅ ਲਈ ਪਾਲਤੂ ਕੁੱਤੇ ਜਾਂ ਬਿੱਲੀ ਨੂੰ ਪਹਿਲਾ ਟੀਕਾ 3 ਮਹੀਨੇ ਦੀ ਉਮਰ 'ਚ ਲਗਾਉਣਾ ਚਾਹੀਦਾ ਹੈ।

1 ਸਾਲ ਦੇ ਅੰਦਰ ਬੂਸਟਰ ਡੋਜ਼ ਦੇਣਾ ਵੀ ਜ਼ਰੂਰੀ ਹੈ। WHO ਅਤੇ VCI ਅਨੁਸਾਰ ਟੀਕੇ ਦੀ ਮਿਆਦ ਇੱਕ ਸਾਲ ਹੁੰਦੀ ਹੈ, ਇਸ ਤੋਂ ਬਾਅਦ ਨਵਾਂ ਡੋਜ਼ ਲਗਾਉਣਾ ਲਾਜ਼ਮੀ ਹੁੰਦਾ ਹੈ। ਇਹ ਸਾਵਧਾਨੀਆਂ ਰੱਖ ਕੇ ਅਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਰੇਬੀਜ਼ ਤੋਂ ਬਚਾ ਸਕਦੇ ਹਾਂ।

ਪਬਲਿਕ ਹੈਲਥ ਸੈਕਟਰ ਦੇ ਡਾਕਟਰ ਅਨੁਜ ਕੁਮਾਰ ਦੱਸਦੇ ਹਨ ਕਿ ਜੇ ਕਿਸੇ ਨੂੰ ਜਾਨਵਰ ਕੱਟ ਲਵੇ, ਤਾਂ ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।

ਜੇਕਰ ਤੁਹਾਨੂੰ ਕੱਟਣ ਦੇ ਤੁਰੰਤ ਬਾਅਦ ਕੋਈ ਸਮੱਸਿਆ ਮਹਿਸੂਸ ਨਹੀਂ ਹੋ ਰਹੀ, ਤਾਂ ਵੀ ਉਸ ਜਾਨਵਰ ਨੂੰ ਘੱਟੋ-ਘੱਟ 10 ਦਿਨ ਤੱਕ ਨਿਗਰਾਨੀ ਵਿੱਚ ਰੱਖੋ।

ਜੇਕਰ ਉਹ ਇਸ ਦੌਰਾਨ ਸਧਾਰਣ ਰਹੇ ਤਾਂ ਰੇਬੀਜ਼ ਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਪਰ ਜੇਕਰ ਜਾਨਵਰ ਦੀ ਮੌਤ ਹੋ ਜਾਵੇ, ਕੋਈ ਲੱਛਣ ਦਿਖਣ ਜਾਂ ਉਹ ਗਾਇਬ ਹੋ ਜਾਏ, ਤਾਂ ਵਿਅਕਤੀ ਨੂੰ ਪੂਰਾ ਵੈਕਸੀਨੇਸ਼ਨ ਕੋਰਸ ਲੈ ਲੈਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਗਲੀ ਦੇ ਕੁੱਤੇ ਜਾਂ ਬਿੱਲੀ ਨੇ ਕੱਟ ਲਿਆ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਜਾਓ।

ਜੇਕਰ ਜਾਨਵਰ ਦੀ ਮਲ ਜਾਂ ਥੂਕ ਤੁਹਾਡੀ ਚਮੜੀ 'ਤੇ ਲੱਗ ਗਈ ਹੋਵੇ, ਤਾਂ ਉਸ ਥਾਂ ਨੂੰ ਤੁਰੰਤ ਸਾਫ਼ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ।

ਜੇਕਰ ਉਸ ਆਵਾਰਾ ਜਾਨਵਰ ਨੂੰ ਰੇਬੀਜ਼ ਹੈ, ਤਾਂ 2 ਤੋਂ 10 ਦਿਨਾਂ ਦੇ ਅੰਦਰ-ਅੰਦਰ ਲੱਛਣ ਸਾਹਮਣੇ ਆ ਸਕਦੇ ਹਨ।

ਇਸਦੇ ਲੱਛਣਾਂ ਵਿੱਚ ਹੱਥ-ਪੈਰ ਸੁੰਨ ਹੋਣਾ, ਦਰਦ, ਕੰਪਕੰਪੀ, ਬੁਖਾਰ ਜਾਂ ਵਿਹਾਰ ਵਿੱਚ ਤਬਦੀਲੀ ਆਉਣੀ ਸ਼ਾਮਲ ਹੁੰਦੀ ਹੈ।