ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਰੂਰ ਹੈ ਆਪਣੇ ਰਿਸ਼ਤੇ ਦੀ ਸਾਂਭ ਸੰਭਾਲ ਕਰਨਾ। ਸਾਡੀ ਛੋਟੀ ਜਿਹੀ ਗ਼ਲਤੀ ਕਾਰਨ ਕਈ ਵਾਰ ਸਾਲਾਂ ਤੋਂ ਚੱਲ ਰਿਹਾ ਰਿਸ਼ਤਾ ਟੁੱਟ ਜਾਂਦਾ ਹੈ। ਸਾਡੀਆਂ ਕਈ ਆਦਤਾਂ ਸਾਡੇ ਰਿਸ਼ਤੇ ਵਿਚਾਲੇ ਦਰਾੜ ਪੈਦਾ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਜੇ ਤੁਸੀਂ ਆਪਣਾ ਰਿਸ਼ਤਾ ਬਚਾਉਣਾ ਹੈ ਤਾਂ ਇਨ੍ਹਾਂ ਆਦਤਾ ਨੂੰ ਸੁਧਾਰਨਾ ਪਵੇਗਾ। ਰਿਸ਼ਤੇ ਵਿੱਚ overcaring ਘੱਟ ਕਰੋ ਕਿ ਕਈ ਵਾਰ ਇਹ ਸਾਹਮਣੇ ਵਾਲੇ ਨੂੰ ਪਸੰਦ ਨਹੀਂ ਆਉਂਦਾ ਰਿਸ਼ਤੇ ਵਿੱਚ ਆਪਣੇ ਪਾਰਟਨਰ ਨੂੰ dominate ਕਰਨਾ ਬੰਦ ਕਰੋ, ਇਸ ਨਾਲ ਰਿਸ਼ਤੇ ਵਿੱਚ ਨੈਗਟੀਵਿਟੀ ਆ ਜਾਂਦੀ ਹੈ। ਪਾਰਟਰ ਦੇ ਕਿਤੇ ਜਾਣ ਨੂੰ ਲੈ ਕੇ ਰੋਕ ਟੋਕ ਨਹੀਂ ਕਰਨੀ ਚਾਹੀਦੀ , ਇਸ ਨਾਲ ਉਹ ਚਿੜਚਿੜਾ ਹੋ ਜਾਂਦਾ ਹੈ। ਰਿਸ਼ਤਿਆਂ ਵਿੱਚ ਕਈ ਵਾਰ ਲੋਕ ਝੂਠ ਬੋਲਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਰਿਸ਼ਤਿਆਂ ਵਿੱਚ ਗੱਲਾਂ ਲੁਕਾਉਣੀਆਂ ਵੀ ਬੰਦ ਕਰਨੀਆਂ ਚਾਹੀਦੀਆਂ ਹਨ, ਕਿਉਂਕਿ ਸੱਚਾਈ ਸਾਹਮਣੇ ਆਉਣ ਨਾਲ ਦਿੱਕਤ ਵਧ ਜਾਵੇਗੀ। ਗੱਲ ਗੱਲ ਉੱਤੇ ਕਲੇਸ਼ ਕਰਨਾ ਬੰਦ ਕਰ ਦਿਓ ਕਿਉਂਕਿ ਇਸ ਨਾਲ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ।