ਬਰਸਾਤ ਦੇ ਮੌਸਮ ਵਿੱਚ ਇੱਕ ਕੱਪ ਚਾਹ ਦੇ ਨਾਲ ਗਰਮਾ-ਗਰਮ ਮਸਾਲੇਦਾਰ ਪਕੌੜੇ ਖਾਣ ਦਾ ਆਪਣਾ ਹੀ ਆਨੰਦ ਹੈ।



ਦਰਅਸਲ ਮੀਂਹ ਕਰਕੇ ਬਾਜ਼ਾਰ ਜਾਣਾ ਮੁਸ਼ਿਕਲ ਹੋ ਜਾਂਦਾ ਹੈ। ਇਸ ਲਈ ਅੱਜ ਤੁਹਾਨੂੰ ਦੱਸਾਂਗੇ ਕਿਵੇਂ ਫਟਾਫਟ ਘਰ ਦੇ ਵਿੱਚ ਹੀ ਆਸਾਨ ਢੰਗ ਦੇ ਨਾਲ ਪਕੌੜੇ ਤਿਆਰ ਕਰ ਸਕਦੇ ਹੋ।



ਖਾਸ ਤੌਰ 'ਤੇ ਜੇਕਰ ਪਕੌੜੇ ਆਲੂ, ਪਿਆਜ਼ ਅਤੇ ਮਿਰਚਾਂ ਦੇ ਬਣੇ ਹੋਣ ਤਾਂ ਵੱਖਰੀ ਗੱਲ ਹੈ। ਤੁਸੀਂ ਇਨ੍ਹਾਂ ਨੂੰ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਖੁਸ਼ ਕਰ ਸਕਦੇ ਹੋ।



ਸਮੱਗਰੀ ਧਨੀਆ ਦੀ ਬੀਜ- 2 ਚਮਚ, ਕਾਲੀ ਮਿਰਚ - 1/2 ਚਮਚ, ਅਜਵਾਇਨ - 3/4 ਚਮਚ, ਛੋਲਿਆਂ ਦਾ ਆਟਾ - 1.5 ਕੱਪ, ਕੱਟੇ ਹੋਏ ਆਲੂ - 1/4 ਕੱਪ, ਪਿਆਜ਼ - 1/4 ਕੱਪ, ਅਦਰਕ ਲਸਣ ਦਾ ਪੇਸਟ - 1 ਚਮਚ, ਭਾਵਨਗਰੀ ਮਿਰਚ - 1/4 ਕੱਪ, ਹਰਾ ਪਿਆਜ਼ - 1/4 ਕੱਪ ,



ਧਨੀਆ ਪੱਤੇ - 1/4 ਕੱਪ, ਹਰੀ ਮਿਰਚ - 1 ਚਮਚ, ਬੇਕਿੰਗ ਸੋਡਾ - 1/5 ਚਮਚ (ਜਾਂ ਈਨੋ), ਨਿੰਬੂ ਦਾ ਰਸ - 1 ਚਮਚ, ਹੀਂਗ - 1/2 ਚਮਚ, ਨਮਕ ਸੁਆਦ ਅਨੁਸਾਰ, ਪਕਾਉਣ ਲਈ ਤੇਲ।



ਸਭ ਤੋਂ ਪਹਿਲਾਂ ਧਨੀਆ, ਕਾਲੀ ਮਿਰਚ ਅਤੇ ਜੀਰਾ ਪਾਓ ਅਤੇ ਇਸ ਨੂੰ ਮੋਟਾ-ਮੋਟਾ ਪੀਸ ਲਓ। ਹੁਣ ਇਕ ਵੱਡੇ ਭਾਂਡੇ 'ਚ ਛੋਲਿਆਂ ਦਾ ਆਟਾ ਲੈ ਕੇ ਉਸ 'ਚ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ। ਹੁਣ ਇਸ ਨੂੰ ਹੱਥਾਂ ਨਾਲ 5 ਮਿੰਟ ਤੱਕ ਚੰਗੀ ਤਰ੍ਹਾਂ ਰਲਾ ਲਓ।



ਘੋਲ 'ਚ ਪੀਸਿਆ ਹੋਇਆ ਆਲੂ, ਬਾਰੀਕ ਕੱਟਿਆ ਪਿਆਜ਼, ਅਦਰਕ ਲਸਣ ਦਾ ਪੇਸਟ, ਮੋਟੀ ਮਿਰਚ, ਹਰੀ ਮਿਰਚ ਅਤੇ ਮਸਾਲਾ ਪਾਓ। ਹੁਣ ਇਸ ਵਿਚ ਬਾਰੀਕ ਕੱਟਿਆ ਹੋਇਆ ਧਨੀਆ ਪਾਓ। ਯਾਦ ਰਹੇ ਘੋਲ ਪਤਲਾ ਨਾ ਹੋਵੇ ਸਗੋਂ ਥਿੱਕ ਹੋਵੇ।



ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਅੰਤ ਵਿੱਚ ਨਮਕ, ਦੋ ਚੁਟਕੀ ਸੋਡਾ ਅਤੇ ਦੋ ਚਮਚ ਨਿੰਬੂ ਦਾ ਰਸ ਮਿਲਾਓ। ਜੇਕਰ ਸੋਡਾ ਉਪਲਬਧ ਨਹੀਂ ਹੈ, ਤਾਂ ਤੁਸੀਂ Eno ਦੀ ਵਰਤੋਂ ਕਰ ਸਕਦੇ ਹੋ।



ਹੁਣ ਇਕ ਕੜਾਹੀ 'ਚ ਦੋ ਚਮਚ ਤੇਲ ਗਰਮ ਕਰੋ ਅਤੇ ਇਸ 'ਚ ਅੱਧਾ ਚਮਚ ਹੀਂਗ ਪਾ ਕੇ ਭੁੰਨੋ। ਹੁਣ ਇਸ ਗਰਮ ਤੇਲ 'ਚ ਤਿਆਰ ਕੀਤਾ ਹੋਇਆ ਪਕੌੜਿਆ ਦੇ ਘੋਲ ਨੂੰ ਥੋੜੇ-ਥੋੜੇ ਪਾ ਕੇ ਫਰਾਈ ਕਰ ਲਓ।



ਫਿਰ ਇਸ ਨੂੰ ਕਿਸੇ ਪਲੇਟ ਜਾਂ ਥਾਲ ਦੇ ਵਿੱਚ ਕੱਢ ਲਓ। ਇਸ ਤਰ੍ਹਾਂ ਤੁਸੀਂ ਦੋ-ਤਿੰਨ ਪੁਰ ਪਕੌੜਿਆਂ ਦੇ ਕੱਢ ਲਓ ਅਤੇ ਫਿਰ ਗਰਮਾ-ਗਰਮ ਹਰੀ ਚਟਨੀ ਦੇ ਨਾਲ ਇਸ ਨੂੰ ਸਰਵ ਕਰੋ।