ਖੀਰਾ ਤਕਨੀਕੀ ਰੂਪ ਵਿੱਚ ਇੱਕ ਫਲ ਹੈ। ਹਾਲਾਂਕਿ ਇਸ ਨੂੰ ਸਬਜ਼ੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਖੀਰਾ ਕੁਕੁਬ੍ਰਿਟੇਸੀ ਪਰਿਵਾਰ ਦਾ ਹਿੱਸਾ ਹੈ ਜਿਸ ਵਿੱਚ ਕੱਦੂ ਤੇ ਤਰਬੂਜ਼ ਸ਼ਾਮਲ ਹੈ। ਇਸ ਵਿੱਚ ਬੀਜ਼ ਹੁੰਦੇ ਨੇ ਜੋ ਇਸ ਨੂੰ ਫਲ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਇਸ ਨੂੰ ਸਲਾਦ, ਸੈਡਵਿੱਚ ਤੇ ਹੋਰ ਭੋਜਨਾਂ ਵਿੱਚ ਸਬਜ਼ੀ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਖੀਰੇ ਵਿੱਚ ਵਿਟਾਮਿਨ k, ਵਿਟਾਮਿਨ C ਤੇ ਫਾਇਬਰ ਹੁੰਦੇ ਹਨ। ਇਸ ਵਿੱਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ ਜੋ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਖੀਰਾ ਖ਼ੂਨ ਦੇ ਵਹਾਅ ਨੂੰ ਸਹੀ ਰੱਖਦਾ ਹੈ ਜੋ ਸਰੀਰ ਨੂੰ ਫਿੱਟ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਘੱਟ ਕੈਲੋਰੀ ਹੁੰਦੀ ਹੈ ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ।