ਬਹੁਤ ਸਾਰੇ ਲੋਕ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਤੋਂ ਦੁੱਖੀ ਰਹਿੰਦੇ ਹਨ ਤਣਾਅ ਅਤੇ ਭੱਜ-ਦੌੜ ਵਾਲੀ ਜ਼ਿੰਦਗੀ ਕਰਕੇ ਬਹੁਤੇ ਨੌਜਵਾਨਾਂ ਦੇ ਘੱਟ ਉਮਰ ਵਿੱਚ ਹੀ ਚਿੱਟੇ ਵਾਲ ਆ ਜਾਂਦੇ ਹਨ। ਛੋਟੀ ਉਮਰੇ ਵਾਲ ਸਫੇਦ ਹੋ ਜਾਣ ਹਨ ਤਾਂ ਉਨ੍ਹਾਂ ਨੂੰ ਕਾਲੇ ਕਰਨ ਲਈ ਕੁਝ ਕਰਨਾ ਹੀ ਪੈਂਦਾ ਹੈ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ਤੋਂ ਰਸਾਇਣਕ ਰੰਗ ਦੀ ਵਰਤੋਂ ਕਰਦੇ ਨੇ, ਪਰ ਉਹ ਸਿਹਤ ਲਈ ਸਹੀ ਨਹੀਂ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਆਸਾਨ ਢੰਗ ਦੇ ਨਾਲ ਘਰੇਲੂ ਡਾਈ ਬਣਾ ਸਕਦੇ ਹੋ ਘਰ 'ਚ ਡਾਈ ਬਣਾਉਣ 'ਚ ਕਾਲੀ ਕਲੌਂਜੀ ਦੇ ਬੀਜ ਤੁਹਾਡੇ ਲਈ ਫਾਇਦੇਮੰਦ ਕਲੌਂਜੀ ਦੇ ਬੀਜ ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਬੀਜਾਂ ਦੀ ਵਰਤੋਂ ਕਰਨ ਨਾਲ ਚਿੱਟੇ ਵਾਲ ਕਾਲੇ ਹੋ ਸਕਦੇ ਹਨ ਤੁਹਾਨੂੰ ਇੱਕ ਕੱਪ ਕਲੌਂਜੀ, 2 ਚਮਚ ਕੌਫੀ ਤੇ 2 ਚਮਚ ਸਰ੍ਹੋਂ ਦੇ ਤੇਲ ਦੀ ਜ਼ਰੂਰਤ ਹੋਏਗੀ ਹੇਅਰ ਮਾਸਕ ਬਣਾਉਣ ਲਈ, ਕਲੌਂਜੀ ਦੇ ਬੀਜਾਂ ਨੂੰ ਲੋਹੇ ਦੇ ਪੈਨ ਵਿੱਚ ਭੁੰਨੋ ਜਦੋਂ ਕਲੌਂਜੀ ਦੇ ਬੀਜ ਭੁੱਜ ਜਾਣ ਤਾਂ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਕਲੌਂਜੀ ਪਾਊਡਰ ਵਿੱਚ ਕੌਫੀ ਪਾਊਡਰ ਤੇ ਸਰ੍ਹੋਂ ਦਾ ਤੇਲ ਮਿਲਾ ਲਵੋ। ਤੁਹਾਡੀ ਕਲੌਂਜੀ ਡਾਈ ਤਿਆਰ ਹੈ ਇਸ ਡਾਈ ਨੂੰ ਬੁਰਸ਼ ਦੀ ਮਦਦ ਨਾਲ ਵਾਲਾਂ 'ਤੇ ਜੜ੍ਹਾਂ ਤੋਂ ਲੈ ਕੇ ਸਿਰੇ ਤੱਕ ਚੰਗੀ ਤਰ੍ਹਾਂ ਨਾਲ ਲਾਓ ਇਸ ਨੂੰ ਲਗਪਗ 2 ਘੰਟੇ ਤੱਕ ਲਾਈ ਰੱਖੋ ਤੇ ਫਿਰ ਧੋ ਲਓ। ਵਾਲਾਂ ਨੂੰ ਗਹਿਰਾ ਕਾਲਾ ਰੰਗ ਮਿਲੇਗਾ ਤੇ ਵਾਲ ਵੀ ਨਰਮ ਹੋ ਜਾਣਗੇ