ਇਹਨਾਂ ਪੁਰਾਣੇ ਤਰੀਕਿਆਂ ਨਾਲ ਰੱਖੋ ਘਰ ਨੂੰ ਠੰਡਾ, ਏ.ਸੀ ਜਿੰਨੀ ਮਿਲੇਗੀ ਠੰਢਕ ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਅਜਿਹੀ ਜਗ੍ਹਾ ਦੀ ਤਲਾਸ਼ ਸ਼ੁਰੂ ਕਰ ਦਿੰਦੇ ਹਨ ਜਿੱਥੇ ਉਹ ਇੱਕ ਪਲ ਲਈ ਠੰਡਾ ਹੋ ਸਕਣ। ਲੰਬੇ ਸਮੇਂ ਤੱਕ ਲਗਾਤਾਰ ਏਸੀ 'ਚ ਰਹਿਣ ਕਾਰਨ ਸਿਹਤ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਇਸ ਲਈ ਕੁਝ ਕੁਦਰਤੀ ਤਰੀਕੇ ਅਪਣਾਉਣੇ ਚਾਹੀਦੇ ਹਨ ਜੋ ਤੁਹਾਡੇ ਘਰ ਨੂੰ ਠੰਡਾ ਰੱਖਣਗੇ ਪਹਿਲੇ ਸਮਿਆਂ ਵਿੱਚ ਕੁੱਝ ਅਜਿਹੇ ਤਰੀਕੇ ਹਨ ਜੋ ਘਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੇ ਹਨ,ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਘਰ ਦੇ ਦਰਵਾਜ਼ੇ 'ਤੇ ਖਸ ਦੀ ਲੱਕੜ ਦੀ ਬਣੀ ਚਟਾਈ ਟੰਗੀ ਜਾ ਸਕਦੀ ਹੈ ਗਰਮੀਆਂ ਵਿੱਚ ਘਰ ਨੂੰ ਠੰਡਾ ਰੱਖਣ ਲਈ ਹਵਾਦਾਰੀ ਪ੍ਰਣਾਲੀ ਦਾ ਵਧੀਆ ਹੋਣਾ ਜ਼ਰੂਰੀ ਹੈ ਗਰਮੀਆਂ ਵਿੱਚ, ਪਰਦੇ, ਬੈੱਡਸ਼ੀਟ ਅਤੇ ਕੁਸ਼ਨ ਕਵਰ ਦੀ ਵਰਤੋਂ ਕਰੋ ਜੋ ਹਲਕੇ ਰੰਗ ਦੇ ਹੋਣ, ਕਿਉਂਕਿ ਗੂੜ੍ਹੇ ਰੰਗ ਗਰਮੀ ਨੂੰ ਸੋਖ ਲੈਂਦੇ ਹਨ ਤੁਸੀਂ ਛੱਤ ਦੇ ਉੱਪਰਲੇ ਹਿੱਸੇ ਨੂੰ ਸਫੈਦ ਪੇਂਟ ਕਰ ਸਕਦੇ ਹੋ ਤੁਸੀਂ ਆਪਣੀ ਬਾਲਕੋਨੀ 'ਤੇ ਬਹੁਤ ਸਾਰੇ ਪੌਦੇ ਲਗਾ ਸਕਦੇ ਹੋ ਜੋ ਤੁਹਾਨੂੰ ਠੰਡਕ ਦਾ ਅਹਿਸਾਸ ਦਿੰਦੇ ਹਨ