ਕਈ ਵਾਰ ਭੋਜਨ ਜ਼ਿਆਦਾ ਮਸਾਲੇਦਾਰ ਬਣ ਜਾਂਦਾ ਹੈ। ਭਾਵ ਨਮਕ-ਮਿਰਚ ਲੋੜ ਨਾਲੋਂ ਜ਼ਿਆਦਾ ਪੈ ਜਾਂਦੀ ਹੈ।



ਉਂਝ ਹਰੀ ਮਿਰਚ ਜ਼ਿਆਦਾ ਪੈ ਜਾਂ ਤਾਂ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਪਰ ਜੇਕਰ ਖਾਣੇ 'ਚ ਲਾਲ ਮਿਰਚ ਜ਼ਿਆਦਾ ਪੈ ਜਾਵੇ ਤਾਂ ਸਮੱਸਿਆ ਵਧ ਜਾਂਦੀ ਹੈ। ਇੱਥੋਂ ਤੱਕ ਕਿ ਜ਼ਿਆਦਾ ਲਾਲ ਮਿਰਚ ਕਾਰਨ ਭੋਜਨ ਸੁੱਟਣਾ ਵੀ ਪੈ ਜਾਂਦਾ ਹੈ।



ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਏ ਤਾਂ ਅਸੀਂ ਤੁਹਾਨੂੰ ਇਸ ਤਿੱਖੇਪਣ ਨੂੰ ਘੱਟ ਕਰਨ ਦੇ ਕੁਝ ਉਪਾਅ ਦੱਸਣ ਜਾ ਰਹੇ ਹਾਂ। ਤੁਸੀਂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਇਸ ਤਿੱਖੇਪਂ ਨੂੰ ਘਟਾ ਸਕਦੇ ਹੋ।



ਕਈ ਵਾਰ ਗਲਤੀ ਨਾਲ ਸਬਜ਼ੀਆਂ ਵਿੱਚ ਲਾਲ ਮਿਰਚ ਬਹੁਤ ਜ਼ਿਆਦਾ ਪੈ ਜਾਂਦੀ ਹੈ। ਅਜਿਹੇ 'ਚ ਤੁਸੀਂ ਤੁਰੰਤ ਟਮਾਟਰ ਦੀ ਵਰਤੋਂ ਕਰ ਸਕਦੇ ਹੋ।



ਇਸ ਲਈ ਤੁਹਾਨੂੰ ਇੱਕ ਪੈਨ ਵਿੱਚ ਹਲਕਾ ਤੇਲ ਗਰਮ ਕਰਨਾ ਹੋਵੇਗਾ ਤੇ ਇਸ ਵਿੱਚ ਟਮਾਟਰ ਦੀ ਪੇਸਟ ਨੂੰ ਚੰਗੀ ਤਰ੍ਹਾਂ ਫ੍ਰਾਈ ਕਰਨਾ ਹੋਵੇਗਾ।



ਦੇਸੀ ਘਿਓ ਹਰ ਘਰ ਵਿੱਚ ਪਿਆ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਸਬਜ਼ੀ 'ਚ ਲਾਲ ਮਿਰਚ ਜ਼ਿਆਦਾ ਹੋ ਜਾਏ ਤਾਂ ਤੁਸੀਂ ਦੇਸੀ ਘਿਓ ਮਿਲਾ ਸਕਦੇ ਹੋ। ਦੇਸੀ ਘਿਓ ਮਿਰਚ ਦਾ ਤਿੱਖਾਪਣ ਘੱਟ ਕਰ ਦੇਵੇਗਾ।



ਹਰ ਭਾਰਤੀ ਘਰ ਦੇ ਫਰਿੱਜ 'ਚ ਕ੍ਰੀਮ ਪਈ ਹੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਮਸਾਲੇਦਾਰ ਬਣ ਜਾਏ



ਤਾਂ ਇਸ 'ਚ ਕਰੀਮ ਮਿਲਾ ਕੇ ਹਲਕਾ ਜਿਹਾ ਪਕਾਓ। ਇਸ ਨਾਲ ਸਬਜ਼ੀਆਂ ਦਾ ਤਿੱਖਾਪਣ ਘੱਟ ਹੋ ਜਾਵੇਗਾ।



ਤੁਸੀਂ ਇਸ ਵਿੱਚ ਤਿੰਨ ਤੋਂ ਚਾਰ ਚਮਚ ਆਟਾ ਜਾਂ ਵੇਸਣ ਮਿਲਾ ਕੇ ਮਿਰਚ ਜਾਂ ਨਮਕ ਨੂੰ ਬੈਲੰਸ ਕਰ ਸਕਦੇ ਹੋ। ਜੇਕਰ ਸਬਜ਼ੀ 'ਚ ਪਾਣੀ ਜ਼ਿਆਦਾ ਹੈ ਤਾਂ ਵੀ ਤੁਸੀਂ ਆਟਾ ਜਾਂ ਵੇਸਣ ਮਿਲਾ ਕੇ ਠੀਕ ਕਰ ਸਕਦੇ ਹੋ।



ਦੁੱਧ ਮਿਲਾ ਕੇ ਵੀ ਸਬਜ਼ੀ ਦੇ ਮਸਾਲੇ ਨੂੰ ਬੈਲੰਸ ਕੀਤਾ ਜਾ ਸਕਦਾ ਹੈ। ਦੁੱਧ ਸਬਜ਼ੀ ਦਾ ਸਵਾਦ ਵੀ ਵਧਾ ਦੇਵੇਗਾ।


Thanks for Reading. UP NEXT

ਪਤੀ-ਪਤਨੀ ਦੇ ਰਿਸ਼ਤੇ ਨੂੰ ਖ਼ਾਸ ਬਣਾਉਂਦੀਆਂ ਆਹ ਖ਼ਾਸ ਗੱਲਾਂ

View next story