ਸਿਕਲ ਦੀ ਸਾੜੀ ਨੂੰ ਘਰ ਵਿੱਚ ਨਹੀਂ ਧੋ ਸਕਦੇ ਕਿਉਂਕਿ ਅਜਿਹਾ ਕਰਨ ਨਾਲ ਇਨ੍ਹਾਂ ਸਾੜੀਆਂ ਦਾ ਰੰਗ ਖ਼ਰਾਬ ਹੋ ਸਕਦਾ ਹੈ ਇਸ ਨਾਲ ਸਿਲਕ ਦੀਆਂ ਸਾੜੀਆਂ ਦੀ ਚਮਕ ਵੀ ਗਾਇਬ ਹੋ ਜਾਂਦੀ ਹੈ ਹਾਲਾਂਕਿ, ਅਸੀਂ ਇਸ ਨੂੰ ਆਸਾਨੀ ਨਾਲ ਘਰ ਵਿੱਚ ਧੋ ਸਕਦੇ ਹਾਂ ਜਿਸ ਦੇ ਲਈ ਤੁਹਾਨੂੰ ਕੁੱਝ ਤਰੀਕੇ ਅਪਣਾਉਣੇ ਪੈਣਗੇ ਧੋਣ ਤੋਂ ਪਹਿਲਾਂ ਇਸ ਸਾੜੀ ਨੂੰ ਅੱਧੇ ਘੰਟੇ ਲਈ ਠੰਡੇ ਪਾਣੀ ਵਿੱਚ ਭਿਓਂ ਕੇ ਰੱਖ ਦਿਓ ਦੂਜੇ ਸਟੈਪ ਵਿੱਚ ਪਾਣੀ ਵਿੱਚ ਵਿਨੇਗਰ ਮਿਲਾ ਕੇ ਸਾੜੀ ਨੂੰ 15 ਮਿੰਟ ਤੱਕ ਡੁਬੋ ਕੇ ਰੱਖ ਦਿਓ ਇਸ ਤੋਂ ਬਾਅਦ ਮਾਈਲਡ ਡਿਟਰਜੈਂਟ ਪਾਊਡਰ ਵਿੱਚ ਧੋਵੋ ਸਾੜੀ ਨੂੰ ਤੇਜ਼ ਧੁੱਪ ਵਿੱਚ ਕਦੇ ਨਾ ਸੁਕਾਓ ਇਸ ਤੋਂ ਬਾਅਦ ਸਾੜੀ ਨੂੰ ਹੌਲੀ-ਹੌਲੀ ਨਾਰਮਲ ਟੈਂਪਰੇਚਰ ‘ਤੇ ਪ੍ਰੈਸ ਕਰੋ