ਜਾਣੋ ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਵਾਲ਼ ਧੋਣ ਦੇ ਫਾਇਦੇ ਤੇ ਨੁਕਸਾਨ ਗਰਮੀ ਕਾਰਨ ਸਿਰ ਦੀ ਚਮੜੀ ਜਲਦੀ ਚਿਪਕ ਜਾਂਦੀ ਹੈ। ਅਜਿਹੇ 'ਚ ਕੁਝ ਲੋਕ ਰੋਜ਼ਾਨਾ ਸ਼ੈਂਪੂ ਕਰਨਾ ਸ਼ੁਰੂ ਕਰ ਦਿੰਦੇ ਹਨ, ਔਰਤਾਂ ਲਈ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ ਉਨ੍ਹਾਂ ਲਈ ਰੋਜ਼ਾਨਾ ਸ਼ੈਂਪੂ ਕਰਨਾ ਸੰਭਵ ਨਹੀਂ ਹੁੰਦਾ। ਔਰਤਾਂ ਸਿਲਕੀ ਵਾਲਾਂ ਦੀ ਚਾਹਤ ਰੱਖਦੀਆਂ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਡਰ ਵੀ ਹੁੰਦਾ ਹੈ ਕਿ ਜੇਕਰ ਉਹ ਰੋਜ਼ਾਨਾ ਸ਼ੈਂਪੂ ਕਰਨਗੀਆਂ ਤਾਂ ਉਨ੍ਹਾਂ ਦੇ ਵਾਲ ਜਲਦੀ ਖਰਾਬ ਹੋ ਜਾਣਗੇ ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕਾਂ ਨੂੰ ਚਮੜੀ ਦੇ ਨਾਲ-ਨਾਲ ਵਾਲਾਂ ਦੀ ਸਮੱਸਿਆ ਵੀ ਹੋ ਜਾਂਦੀ ਹੈ, ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਰੋਜ਼ਾਨਾ ਸ਼ੈਂਪੂ ਕਰਨਾ ਸ਼ੁਰੂ ਕਰ ਦਿੰਦੇ ਹਨ ਕੀ ਅਜਿਹੀ ਸਥਿਤੀ ਵਿੱਚ ਰੋਜ਼ਾਨਾ ਸ਼ੈਂਪੂ ਕਰਨਾ ਸਹੀ ਹੈ, ਆਓ ਜਾਣਦੇ ਹਾਂ ਇਸ ਬਾਰੇ ਤੁਹਾਨੂੰ ਰੋਜ਼ਾਨਾ ਆਪਣੇ ਵਾਲ ਧੋਣੇ ਚਾਹੀਦੇ ਹਨ ਜਾਂ ਨਹੀਂ ਇਹ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਤੁਹਾਡੇ ਵਾਲਾਂ ਦੀ ਕਿਸਮ, ਖੋਪੜੀ ਦੀਆਂ ਸਮੱਸਿਆਵਾਂ ਜਾਂ ਮੌਸਮ ਸ਼ਾਮਲ ਹੋ ਸਕਦੇ ਹਨ ਜੇਕਰ ਤੁਸੀਂ ਰੋਜ਼ਾਨਾ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਸਕੈਲਪ 'ਚ ਮੌਜੂਦ ਕੁਦਰਤੀ ਤੇਲ ਘੱਟ ਹੋਣ ਲੱਗਦਾ ਹੈ ਅਤੇ ਤੁਹਾਨੂੰ ਸੁੱਕੀ ਸਕੈਲਪ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਤੁਸੀਂ ਰੋਜ਼ਾਨਾ ਸ਼ੈਂਪੂ ਕਰਨਾ ਚਾਹੁੰਦੇ ਹੋ ਤਾਂ ਡੇਲੀ ਕੇਅਰ ਸ਼ੈਂਪੂ ਦੀ ਚੋਣ ਕਰੋ ਇਸ ਦੇ ਨਾਲ ਹੀ, ਰੋਜ਼ਾਨਾ ਸ਼ੈਂਪੂ ਕਰਦੇ ਸਮੇਂ, ਤੁਹਾਨੂੰ ਹਲਕੇ ਕਲੀਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੇ ਵਾਲਾਂ ਨੂੰ ਨੁਕਸਾਨ ਨਾ ਪਹੁੰਚੇ ਜੇਕਰ ਤੁਹਾਡੇ ਵਾਲ ਬਹੁਤ ਸੁੱਕੇ ਹੋਣ ਤਾਂ ਹੀ ਮਾਇਸਚਰਾਈਜ਼ਿੰਗ ਸ਼ੈਂਪੂ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ 'ਚ ਮਾਇਸਚਰਾਈਜ਼ਿੰਗ ਦੀ ਬਿਲਕੁਲ ਵੀ ਵਰਤੋਂ ਨਾ ਕਰੋ