ਆਯੁਰਵੇਦ ਦੇ ਵਿੱਚ ਨਿੰਬੂ ਦੇ ਖਾਸ ਗੁਣਾਂ ਕਰਕੇ ਇਸ ਨੂੰ ਦਵਾਈ ਹੀ ਮੰਨਿਆ ਗਿਆ ਹੈ। ਆਓ ਜਾਣਦੇ ਹਾਂ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦੇ ਚਮਤਕਾਰੀ ਫਾਇਦਿਆਂ ਬਾਰੇ



ਗਰਮੀਆਂ ਦੀਆਂ ਦੁਪਹਿਰਾਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਨਿੰਬੂ ਪਾਣੀ ਪੀਤਾ ਜਾ ਸਕਦਾ ਹੈ



ਨਿੰਬੂ ਮਨੁੱਖ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਜਿਸ ਨਾਲ ਸਰੀਰ ਗਰਮ ਹਵਾਵਾਂ ਅਤੇ ਲੂ ਤੋਂ ਬਚਿਆ ਰਹਿੰਦਾ ਹੈ



ਨਿੰਬੂ ਤੁਹਾਡੇ ਵਜ਼ਨ ਘਟਾਉਣ ਦੇ ਸਫਰ ਵਿੱਚ ਬਹੁਤ ਹੀ ਮਦਦਗਾਰ ਸਾਬਿਤ ਹੋ ਸਕਦਾ ਹੈ



ਇਸ ਲਈ ਤੁਸੀਂ ਆਪਣੀ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਦੇ ਵਿੱਚ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਪਾ ਕੇ ਕਰ ਸਕਦੇ ਹੋ। ਇਸ ਨਾਲ ਪੇਟ ਦੀ ਚਰਬੀ ਬਰਨ ਹੁੰਦੀ ਹੈ



ਨਿੰਬੂ 'ਚ ਜ਼ਰੂਰੀ ਐਂਟੀਆਕਸੀਡੈਂਟ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ



ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ ਜੇਕਰ ਤੁਸੀਂ ਆਪਣੇ ਨਹਾਉਣ ਵਾਲੇ ਪਾਣੀ ਵਿੱਚ ਪਾ ਲੈਂਦੇ ਹੋ ਤਾਂ ਇਸ ਨਾਲ ਚਮੜੀ ਨੂੰ ਫਾਇਦਾ ਮਿਲਦਾ ਹੈ



ਨਿੰਬੂ ਸੂਰਜ ਦੇ ਝੁਲਸਣ ਨਾਲ ਖਰਾਬ ਹੋਈ ਚਮੜੀ ਨੂੰ ਵੀ ਠੀਕ ਕਰਦਾ ਹੈ।



ਵਿਟਾਮਿਨ ਸੀ ਇੱਕ ਮਹੱਤਵਪੂਰਨ ਐਂਟੀਆਕਸੀਡੈਂਟ ਹੈ, ਜੋ ਚਮੜੀ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।



ਇਹ ਤੁਹਾਡੇ ਡੀਐਨਏ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ, ਤੁਹਾਨੂੰ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਤੋਂ ਵੀ ਬਚਾ ਸਕਦਾ ਹੈ