ਅਕਸਰ ਅਸੀਂ ਮਨਪਸੰਦ ਵਿਅਕਤੀ ਦੇ ਨਾਲ ਸਮਾਂ ਬਿਤਾਉਣ ਲਈ ਹੋਟਲ ਬੁੱਕ ਕਰ ਲੈਂਦੇ ਹਾਂ ਅਜਿਹਾ ਕਰਨ ਤੋਂ ਬਾਅਦ ਕਮਰੇ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅੱਜ ਅਸੀ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਤੁਹਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਮਰੇ ਦੇ ਅੰਦਰ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਹਨੇਰਾ ਕਰ ਲਓ, ਇਸ ਤੋਂ ਬਾਅਦ ਆਪਣੇ ਫੋਨ ਦੇ ਕੈਮਰੇ ਨੂੰ ਸ਼ੱਕੀ ਥਾਂ ‘ਤੇ ਜਾ ਕੇ ਚਾਲੂ ਕਰੋ ਜੇਕਰ ਡਿਸਪਲੇਅ ‘ਤੇ ਹਲਕੀ ਜਿਹੀ ਬਿਲਪ ਆਉਂਦੀ ਹੈ ਤਾਂ ਸਮਝ ਜਾਓ ਕਿ ਉਸ ਕਮਰੇ ਵਿੱਚ ਕੈਮਰਾ ਮੌਜੂਦ ਹੈ ਇਸ ਤੋਂ ਇਲਾਵਾ ਆਪਣੇ ਹੋਟਲ ਦੇ ਕਮਰੇ ਦਾ ਬਾਥਰੂਮ ਚੰਗੀ ਤਰ੍ਹਾਂ ਚੈੱਕ ਕਰ ਲਓ। ਜੇਕਰ ਤੁਹਾਨੂੰ ਕਿਸੇ ਚੀਜ਼ ‘ਤੇ ਸ਼ੱਕ ਹੁੰਦਾ ਹੈ ਤਾਂ ਉਸ ਨੂੰ ਢੱਕ ਲਓ। ਇਸ ਦੇ ਨਾਲ ਹਰ ਹੋਟਲ ਦੇ ਕਮਰੇ ਦੀ ਇੱਕ ਹੀ ਚਾਬੀ ਨਹੀਂ ਹੁੰਦੀ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਕਮਰੇ ਦੇ ਦਰਵਾਜੇ ‘ਤੇ ਇੱਕ ਕੱਪ ਲਟਕਾ ਦਿਓ। ਜੇਕਰ ਬਾਹਰ ਤੋਂ ਕੋਈ ਕਮਰਾ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੋਈ ਬਾਹਰ ਤੋਂ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਇਲਾਵਾ ਕੁਝ ਹੋਟਲਾਂ ਦਾ ਵਾਈ-ਫਾਈ ਕੁਨੈਕਟ ਕਰਦਿਆਂ ਹੀ ਸਾਰਾ ਪਰਸਨਲ ਡਾਟਾ ਹੋਟਲ ਦੇ ਸਰਵਰ ਵਿੱਚ ਸੇਵ ਹੋ ਸਕਦਾ ਹੈ