ਹੌਲੀ-ਹੌਲੀ ਸਰਦੀਆਂ ਦੇ ਮੌਸਮ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ



ਇਸ ਕਰਕੇ ਲੋਕਾਂ ਨੇ ਗਰਮ ਕੱਪੜੇ ਪਾਉਣੇ ਘੱਟ ਕਰ ਦਿੱਤੇ ਹਨ



ਉੱਥੇ ਹੀ ਲੋਕ ਗਰਮ ਕੱਪੜੇ ਸਾਂਭਣ ਦੀ ਤਿਆਰੀ ਕਰ ਰਹੇ ਹਨ



ਪਰ ਕੀ ਤੁਹਾਨੂੰ ਪਤਾ ਹੈ ਕਿ ਗਰਮ ਕੱਪੜਿਆਂ ਨੂੰ ਕਿਸ ਤਰੀਕੇ ਨਾਲ ਸਾਂਭ ਕੇ ਰੱਖਣਾ ਚਾਹੀਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਗਰਮ ਕੱਪੜੇ ਕਿਹੜੇ ਤਰੀਕੇ ਨਾਲ ਸਾਂਭਣੇ ਚਾਹੀਦੇ ਹਨ, ਜਿਸ ਨਾਲ ਤੁਹਾਡੇ ਕੱਪੜੇ ਨਵੇਂ ਵਰਗੇ ਰਹਿਣਗੇ



ਤੁਹਾਨੂੰ ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਣਾ ਚਾਹੀਦਾ ਹੈ, ਜਿਨ੍ਹਾਂ ਕੱਪੜਿਆਂ ਨੂੰ ਤੁਸੀਂ ਬੁਰਸ਼ ਨਾਲ ਨਹੀਂ ਸਾਫ਼ ਕਰ ਸਕਦੇ, ਉਨ੍ਹਾਂ ਨੂੰ ਤੁਹਾਨੂੰ ਝਾੜ ਕੇ ਪੈਕ ਕਰਨਾ ਚਾਹੀਦਾ ਹੈ



ਸਰਦੀਆਂ ਦੇ ਕੱਪੜਿਆਂ ਨੂੰ ਪੇਟੀ ਵਿੱਚ ਰੱਖਣ ਵੇਲੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਫੋਲਡ ਕਰੋ। ਕਿਉਂਕਿ ਜੇਕਰ ਕੱਪੜੇ ਠੀਕ ਤਰ੍ਹਾਂ ਨਾਲ ਫੋਲਡ ਨਹੀਂ ਹੋਣਗੇ ਤਾਂ ਉਨ੍ਹਾਂ 'ਤੇ ਵੱਟ ਪੈ ਜਾਣਗੇ, ਜਿਸ ਕਰਕੇ ਉਹ ਖ਼ਰਾਬ ਹੋ ਸਕਦੇ ਹਨ।



ਜ਼ਿਆਦਾਤਰ ਲੋਕ ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਰੱਖਣ ਲਈ ਆਪਣੀ ਪੇਟੀ ਵਿੱਚ ਫਿਨਾਈਲ ਦੀਆਂ ਗੋਲੀਆਂ ਪਾਉਂਦੇ ਹਨ। ਪਰ ਇਸ ਨੂੰ ਕੱਪੜਿਆਂ ਦੇ ਵਿਚਕਾਰ ਰੱਖਣਾ ਗ਼ਲਤ ਤਰੀਕਾ ਹੈ। ਤੁਹਾਨੂੰ ਪੇਟੀ ਦੇ ਚਾਰੇ ਕੋਨਿਆਂ ਵਿੱਚ ਇੱਕ-ਇੱਕ ਫਿਨਾਈਲ ਦੀ ਗੋਲੀ ਰੱਖਣੀ ਚਾਹੀਦੀ ਹੈ।



ਕੁਝ ਲੋਕ ਕੱਪੜੇ ਨੂੰ ਸਿੱਧਾ ਪਲਾਸਟਿਕ ਦੇ ਬੈਗ ਵਿੱਚ ਰੱਖੋ, ਪਰ ਇਸ ਨਾਲ ਕੱਪੜੇ ਖ਼ਰਾਬ ਹੋ ਸਕਦੇ ਹਨ। ਇਸ ਲਈ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲਣ ਵੇਲੇ ਅਖ਼ਬਾਰ ਵਿੱਚ ਰੱਖੋ ਅਤੇ ਫਿਰ ਕਿਸੇ ਪਲਾਸਟਿਕ ਬੈਗ ਦੇ ਅੰਦਰ ਪਾਓ।



ਜੇਕਰ ਤੁਸੀਂ ਇੱਕ ਸਾਥ ਕੱਪੜੇ ਰੱਖ ਰਹੇ ਹੋ, ਤਾਂ ਉਸ ਵਿਚਾਲੇ ਪੇਪਰ ਜ਼ਰੂਰ ਲਾਓ। ਇਸ ਨਾਲ ਕੱਪੜਿਆਂ ਦੇ ਅੰਦਰ ਨਮੀ, ਸੀਲਨ ਅਤੇ ਫੰਗਸ ਨਹੀਂ ਆਵੇਗੀ।