ਕ੍ਰਿਸਪੀ ਆਲੂ ਟਿੱਕੀ ਇੱਕ ਅਜਿਹੀ ਸਨੈਕ ਹੈ ਜੋ ਘਰ ‘ਚ ਆਸਾਨੀ ਨਾਲ ਬਣ ਜਾਂਦੀ ਹੈ ਅਤੇ ਹਰ ਕਿਸੇ ਨੂੰ ਪਸੰਦ ਆਉਂਦੀ ਹੈ। ਉਬਲੇ ਆਲੂਆਂ ਨੂੰ ਸਹੀ ਮਸਾਲਿਆਂ ਨਾਲ ਮਿਲਾ ਕੇ, ਹਲਕੀ ਕੋਟਿੰਗ ਕਰਕੇ ਤੇ ਠੀਕ ਤਰੀਕੇ ਨਾਲ ਤਲ ਕੇ ਤੁਸੀਂ ਬਿਲਕੁਲ ਬਾਜ਼ਾਰ ਵਰਗੀ ਕਰਾਰੀ ਟਿੱਕੀ ਤਿਆਰ ਕਰ ਸਕਦੇ ਹੋ।

ਇਹ ਟਿੱਕੀ ਚਾਹ ਨਾਲ, ਚਟਣੀ ਜਾਂ ਸਾਸ ਨਾਲ ਬਹੁਤ ਹੀ ਸੁਆਦ ਲੱਗਦੀ ਹੈ ਅਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੀ ਮਨਪਸੰਦ ਬਣ ਜਾਂਦੀ ਹੈ।

ਆਲੂ ਚੰਗੀ ਤਰ੍ਹਾਂ ਉਬਾਲ ਕੇ ਠੰਢੇ ਕਰ ਲਵੋ। ਉਬਲੇ ਆਲੂ ਮੈਸ਼ ਕਰਕੇ ਗੱਠਾਂ ਨਾ ਰਹਿਣ ਦਿਓ।

ਨਮਕ, ਲਾਲ ਮਿਰਚ, ਹਰਾ ਧਨੀਆ ਅਤੇ ਚਾਟ ਮਸਾਲਾ ਮਿਲਾਓ। ਸੁਆਦ ਵਧਾਉਣ ਲਈ ਥੋੜ੍ਹਾ ਜਿਹਾ ਅਦਰਕ ਜਾਂ ਹਰੀ ਮਿਰਚ ਪਾਓ।

ਮਿਸ਼ਰਨ ਨੂੰ ਚੰਗੀ ਤਰ੍ਹਾਂ ਗੁੰਨ ਕੇ ਟਿੱਕੀਆਂ ਦਾ ਆਕਾਰ ਦਿਓ।

ਕਰਾਰਾਪਨ ਲਈ ਬ੍ਰੈਡਕਰੰਬਜ਼ ਜਾਂ ਕਾਰਨਫ਼ਲੋਰ ਵਰਤੋਂ।

ਟਿੱਕੀਆਂ ਨੂੰ 10–15 ਮਿੰਟ ਫ੍ਰਿਜ਼ ‘ਚ ਰੱਖੋ ਤਾਂ ਜੋ ਸੈੱਟ ਹੋ ਜਾਣ।

ਕੜਾਹੀ ‘ਚ ਤੇਲ ਗਰਮ ਕਰਕੇ ਮੱਧਮ ਆਚ ‘ਤੇ ਤਲੋ। ਦੋਹਾਂ ਪਾਸਿਆਂ ਤੋਂ ਸੋਹਣੀ ਸੁਨਹਿਰੀ ਹੋਣ ਤੱਕ ਸੇਕੋ।

ਗਰਮ-ਗਰਮ ਟਿੱਕੀਆਂ ਹਰੀ ਚਟਣੀ ਜਾਂ ਟਮਾਟਰ ਸਾਸ ਨਾਲ ਪੇਸ਼ ਕਰੋ।