ਜੇਕਰ ਪਨੀਰ ਦੀ ਆਮ ਸਬਜ਼ੀ ਖਾ-ਖਾ ਕੇ ਬੋਰ ਹੋ ਗਏ ਹੋ ਤਾਂ ਤੁਹਾਨੂੰ ਅੱਜ ਕੁੱਝ ਵੱਖਰੀ ਰੈਸਿਪੀ ਦੱਸਣ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਪਨੀਰ ਦੀ ਅਜਿਹੀ ਰੈਸਿਪੀ ਬਾਰੇ ਦੱਸਾਂਗੇ, ਜਿਸ ਨੂੰ ਤੁਸੀਂ ਘੱਟ ਸਮੇਂ 'ਚ ਤਿਆਰ ਕਰ ਸਕਦੇ ਹੋ। ਵੈਸੇ ਪਨੀਰ ਖਾਣ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਨੀਰ ਤੋਂ ਕਈ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ। ਪਰ ਅੱਜ ਜਾਣਾਗੇ ਪਨੀਰ ਅੰਮ੍ਰਿਤਸਰੀ ਵਾਲੀ ਸਬਜ਼ੀ ਕਿਵੇਂ ਤਿਆਰ ਹੁੰਦੀ ਹੈ। Paneer Amritsari ਬਣਾਉਣ ਲਈ ਤੁਹਾਨੂੰ ਕੁਝ ਸਮੱਗਰੀ ਦੀ ਲੋੜ ਹੋਵੇਗੀ। ਜਿਵੇਂ ਕਿ 250 ਗ੍ਰਾਮ ਪਨੀਰ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਇੱਕ ਬਾਰੀਕ ਕੱਟਿਆ ਹੋਇਆ ਪਿਆਜ਼, ਦੋ ਟਮਾਟਰ, ਅਦਰਕ ਲੱਸਣ ਦਾ ਪੇਸਟ, ਹਰੀ ਮਿਰਚ, ਕਾਜੂ, ਕਿਸ਼ਮਿਸ਼, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਮਸਾਲੇ ਆਪਣੀ ਮਰਜ਼ੀ ਅਨੁਸਾਰ, ਤਿੰਨ ਚਮਚ ਤੇਲ, ਇੱਕ ਚਮਚ ਘਿਓ, ਹਰਾ ਧਨੀਆ ਕੱਟਿਆ ਹੋਇਆ, ਸਵਾਦ ਅਨੁਸਾਰ ਨਮਕ। ਇਨ੍ਹਾਂ ਸਾਰੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਤੁਸੀਂ ਹੋਟਲ ਵਰਗਾ ਪਨੀਰ ਅੰਮ੍ਰਿਤਸਰੀ ਬਣਾ ਸਕਦੇ ਹੋ। ਪਨੀਰ ਅੰਮ੍ਰਿਤਸਰੀ ਬਣਾਉਣ ਲਈ ਤੁਹਾਨੂੰ ਇੱਕ ਪੈਨ ਵਿੱਚ ਤੇਲ ਗਰਮ ਕਰਨਾ ਹੋਵੇਗਾ। ਇਸ ਵਿਚ ਪਿਆਜ਼ ਪਾਓ, ਜਦੋਂ ਪਿਆਜ਼ ਹਲਕਾ ਸੁਨਹਿਰੀ ਹੋ ਜਾਵੇ ਤਾਂ ਇਸ ਵਿਚ ਅਦਰਕ ਲਸਣ ਦਾ ਪੇਸਟ ਪਾ ਕੇ 1 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਓ। ਹੁਣ ਟਮਾਟਰ, ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾਊਡਰ ਪਾਓ ਅਤੇ ਸਭ ਕੁਝ ਮਿਲਾਓ। ਇਸ ਨੂੰ ਟਮਾਟਰ ਦੇ ਨਰਮ ਹੋਣ ਤੱਕ ਪਕਾਓ। ਕਾਜੂ ਅਤੇ ਕਿਸ਼ਮਿਸ਼ ਪਾਓ ਅਤੇ 2 ਮਿੰਟ ਲਈ ਫਰਾਈ ਕਰੋ। ਜਿਵੇਂ ਹੀ ਤੁਹਾਡੀ ਗ੍ਰੇਵੀ ਤਿਆਰ ਹੋ ਜਾਂਦੀ ਹੈ, ਪਨੀਰ ਦੇ ਟੁਕੜੇ, ਗਰਮ ਮਸਾਲਾ ਅਤੇ ਆਪਣੇ ਸੁਆਦ ਅਨੁਸਾਰ ਨਮਕ ਪਾਓ, ਚੰਗੀ ਤਰ੍ਹਾਂ ਮਿਲਾਓ ਤੇ ਢੱਕ ਕੇ ਪਕਾਓ। ਤਿੰਨ ਤੋਂ ਚਾਰ ਮਿੰਟ ਬਾਅਦ ਜਦੋਂ ਪਨੀਰ ਨਰਮ ਹੋ ਜਾਵੇ ਤਾਂ ਇਸ ਵਿਚ ਘਿਓ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਤੁਸੀਂ ਇਸ ਨੂੰ ਕਟੋਰੀ 'ਚ ਕੱਢ ਕੇ ਇਸ 'ਤੇ ਬਰੀਕ ਧਨੀਆ ਛਿੜਕ ਕੇ ਸਰਵ ਕਰ ਸਕਦੇ ਹੋ।