ਬੱਚਿਆਂ ਦੀ ਗਰਮੀ ਦੀ ਛੁੱਟੀਆਂ ਚੱਲ ਰਹੀਆਂ ਹਨ। ਇਸ ਲਈ ਰੋਜ਼ਾਨਾ ਕੁੱਝ ਨਾ ਕੁੱਝ ਖਾਣ ਦੀ ਫਰਮਾਇਸ਼ ਕਰ ਲੈਂਦੇ ਹਨ।



ਬੱਚੇ ਆਲੂਆਂ ਤੋਂ ਬਣੇ ਸਮਾਈਲੀ ਸਨੈਕਸ ਵੀ ਬੜੇ ਚਾਅ ਨਾਲ ਖਾਂਦੇ ਹਨ। ਪਰ, ਤੁਸੀਂ ਇਸ ਦਾ ਪੈਕੇਟ ਰੋਜ਼ਾਨਾ ਨਹੀਂ ਖਰੀਦ ਸਕਦੇ ਕਿਉਂਕਿ ਇਹ ਕਾਫ਼ੀ ਮਹਿੰਗਾ ਹੈ। ਜਾਣੋ ਇਨ੍ਹਾਂ ਨੂੰ ਕਿਵੇਂ ਘਰ ਦੇ ਵਿੱਚ ਤਿਆਰ ਕੀਤਾ ਜਾ ਸਕਦਾ ਹੈ।



ਸ਼ੈੱਫ ਕੁਣਾਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਟੇਟੋ ਸਮਾਈਲੀ ਦੀ ਰੈਸਿਪੀ ਸ਼ੇਅਰ ਕੀਤੀ ਹੈ।



ਸਮੱਗਰੀ- ਆਲੂ - ਅੱਧਾ ਕਿਲੋ, ਆਟਾ - 4 ਚਮਚੇ, ਤੇਲ- ਤਲਣ ਲਈ, ਮੱਖਣ - 2 ਚਮਚ, ਬਾਰੀਕ ਕੱਟਿਆ ਹੋਇਆ ਹਰਾ ਪਿਆਜ਼ - 1/2 ਕੱਪ, ਕਾਨਫਲਾਰਸ ਦਾ ਸਟਾਰਚ - 4 ਚਮਚ



ਲੱਸਣ- 2 ਚਮਚ ਬਾਰੀਕ ਕੱਟਿਆ ਹੋਇਆ, ਪਾਣੀ - ਅੱਧਾ ਕੱਪ, ਲੂਣ - ਸੁਆਦ ਅਨੁਸਾਰ



ਸਭ ਤੋਂ ਪਹਿਲਾਂ ਆਲੂ ਦੇ ਛਿਲਕੇ ਨੂੰ ਉਤਾਰ ਲਓ। ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਇਕ ਭਾਂਡੇ ਵਿਚ ਪਾਣੀ ਪਾਓ, ਉਸ ਵਿਚ ਆਲੂ ਪਾ ਕੇ ਉਬਲਾ ਲਓ। ਜਦੋਂ ਆਲੂ ਉਬਲ ਜਾਣ ਤਾਂ ਉਨ੍ਹਾਂ ਨੂੰ ਪਾਣੀ 'ਚੋਂ ਕੱਢ ਲਓ।



ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਇੱਕ ਪੈਨ ਵਿੱਚ 2 ਚਮਚ ਮੱਖਣ ਪਾਓ।



ਇਸ ਵਿਚ ਬਾਰੀਕ ਕੱਟਿਆ ਹੋਇਆ ਲਸਣ ਅਤੇ ਅੱਧਾ ਕੱਪ ਪਾਣੀ ਪਾਓ। ਇਸ ਵਿਚ 4 ਚਮਚ ਮੈਦਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।



ਜਦੋਂ ਪਾਣੀ ਸੁੱਕ ਜਾਵੇ ਤਾਂ ਇਸ ਨੂੰ ਮੈਸ਼ ਕੀਤੇ ਆਲੂਆਂ 'ਚ ਪਾਓ। ਸਵਾਦ ਅਨੁਸਾਰ ਨਮਕ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।



ਹੁਣ ਬਾਰੀਕ ਕੱਟਿਆ ਹੋਇਆ ਹਰਾ ਪਿਆਜ਼, ਕਾਨਫਲਾਰ ਦਾ ਸਟਾਰਚ ਪਾਓ ਅਤੇ ਮਿਕਸ ਕਰੋ।



ਫਿਰ ਇਨ੍ਹਾਂ ਨੂੰ ਗੋਲ ਕਰਕੇ ਸਮਾਈਲੀ ਵਾਂਗ ਤਿਆਰ ਕਰ ਲਓ।



ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਇੱਕ ਵਾਰ ਵਿੱਚ 5-6 ਸਮਾਇਲੀਆਂ ਨੂੰ ਫਰਾਈ ਕਰੋ।



ਆਲੂ ਸਮਾਈਲੀ ਸਨੈਕ ਤਿਆਰ ਹੈ। ਇਸ ਨੂੰ ਬੱਚਿਆਂ ਨੂੰ ਚਟਨੀ ਦੇ ਨਾਲ ਖਾਣ ਲਈ ਦਿਓ।