ਘਰ 'ਚ ਬਣਾਈ ਇਸ ਕਰੀਮ ਨਾਲ ਬਣਾਓ ਵਾਲਾਂ ਨੂੰ ਪਾਰਲਰ ਵਰਗੇ ਖੂਬਸੂਰਤ



ਲੰਬੇ ਅਤੇ ਸੰਘਣੇ ਵਾਲ ਹਰ ਔਰਤ ਦੀ ਇੱਛਾ ਹੁੰਦੀ ਹੈ, ਇਸ ਦੇ ਲਈ ਉਹ ਕਈ ਟ੍ਰੀਟਮੈਂਟ ਵੀ ਕਰਵਾਉਂਦੀ ਹੈ



ਵਾਲਾਂ 'ਤੇ ਕੋਈ ਵੀ ਚੀਜ਼ ਲਗਾਉਣ ਤੋਂ ਪਹਿਲਾਂ ਸਾਨੂੰ ਉਸ ਦੀ ਬਣਤਰ ਅਤੇ ਕਿਸਮ ਵੱਲ ਧਿਆਨ ਦੇਣਾ ਚਾਹੀਦਾ ਹੈ



ਇੱਥੇ ਦੱਸੇ ਗਏ ਟਿਪਸ ਦੀ ਮਦਦ ਨਾਲ ਤੁਸੀਂ ਘਰ 'ਚ ਕੇਰਾਟਿਨ ਦਾ ਇਲਾਜ ਕਰ ਸਕਦੇ ਹੋ



ਚੌਲਾਂ ਨੂੰ ਪੀਸ ਕੇ ਬਰੀਕ ਪੇਸਟ ਤਿਆਰ ਕਰ ਲਓ। ਤੁਸੀਂ ਇਸ ਵਿੱਚ ਭਿੱਜੇ ਹੋਏ ਫਲੈਕਸ ਦੇ ਬੀਜਾਂ ਦੀ ਵੀ ਵਰਤੋਂ ਕਰ ਸਕਦੇ ਹੋ



ਵਾਲ ਧੋਣ ਤੋਂ ਬਾਅਦ ਜਦੋਂ ਵਾਲ ਸੁੱਕ ਜਾਣ ਤਾਂ ਇਸ ਪੇਸਟ ਨੂੰ ਲਗਾਓ। ਇਸ ਨੂੰ ਕਰੀਬ ਇਕ ਘੰਟੇ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਵਾਲਾਂ ਨੂੰ ਧੋ ਲਓ।



ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪਹਿਲਾਂ ਹੀ ਕਲਰ ਕਰ ਲਿਆ ਹੈ ਤਾਂ ਇਹ ਇਲਾਜ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ



ਇਸ ਦੇ ਨਾਲ ਹੀ ਜੇਕਰ ਤੁਹਾਨੂੰ ਜ਼ਿਆਦਾ ਡੈਂਡਰਫ ਜਾਂ ਖੋਪੜੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਬਿਨਾਂ ਡਾਕਟਰ ਦੀ ਸਲਾਹ ਲਏ ਇਹ ਇਲਾਜ ਘਰ 'ਚ ਨਾ ਕਰੋ



ਘਰ 'ਚ ਨਾਰੀਅਲ ਦੇ ਤੇਲ ਦੀ ਮਾਲਿਸ ਕਰ ਸਕਦੇ ਹੋ, ਇਸ ਨਾਲ ਵਾਲ ਖੂਬਸੂਰਤ ਤੇ ਚਮਕਦਾਰ ਬਣ ਜਾਣਗੇ