ਦੁੱਧ 'ਚ ਮਿਲਾ ਦਿਓ ਆਹ 2 ਚੀਜ਼ਾਂ, ਚੰਨ ਵਾਂਗ ਚਮਕੇਗਾ ਚਿਹਰਾ

Published by: ਏਬੀਪੀ ਸਾਂਝਾ

ਜ਼ਿਆਦਾਤਰ ਔਰਤਾਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਵੱਖ-ਵੱਖ ਨੁਸਖੇ ਅਪਣਾਉਂਦੀਆਂ ਹਨ



ਤਾਂ ਅੱਜ ਅਸੀਂ ਤੁਹਾਨੂੰ ਕੁਝ ਨੁਸਖਿਆਂ ਬਾਰੇ ਦੱਸਾਂਗੇ ਜਿਨ੍ਹਾਂ ਨਾਲ ਤੁਹਾਡਾ ਚਿਹਰਾ ਚੰਨ ਵਾਂਗ ਚਮਕੇਗਾ



ਦਰਅਸਲ, ਦੁੱਧ ਵਿੱਚ ਤੁਸੀਂ ਚੰਦਨ ਅਤੇ ਹਲਦੀ ਮਿਲਾ ਕੇ ਲਾਉਂਦੇ ਹੋ ਤਾਂ ਸਕਿਨ ‘ਤੇ ਵੱਖਰਾ ਹੀ ਨਿਖਾਰ ਆਉਂਦਾ ਹੈ



ਇੰਨਾ ਹੀ ਨਹੀਂ ਇਸ ਪੇਸਟ ਨੂੰ ਲਾਉਣ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਦੂਰ ਹੋ ਜਾਂਦੇ ਹਨ



ਦੁੱਧ, ਹਲਦੀ ਅਤੇ ਚੰਦਨ ਦਾ ਮਿਸ਼ਰਨ ਲਾਉਣ ਨਾਲ ਸਕਿਨ ਕਾਫੀ ਕੋਮਲ ਬਣ ਜਾਂਦੀ ਹੈ



ਇਸ ਪੇਸਟ ਨੂੰ ਬਣਾਉਣ ਲਈ 3 ਚਮਚ ਦੁੱਧ, 2 ਚੁਟਕੀ ਹਲਦੀ ਅਤੇ ਅੱਧਾ ਚਮਚ ਚੰਦਨ ਦਾ ਪਾਊਡਰ ਮਿਲਾਓ



ਇਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਪੇਸਟ ਬਣਾਓ



ਪੇਸਟ ਤਿਆਰ ਹੋਣ ਤੋਂ ਬਾਅਦ ਇਸ ਨੂੰ 10 ਮਿੰਟ ਤੱਕ ਚਿਹਰੇ ‘ਤੇ ਲਾਓ



10 ਮਿੰਟ ਬਾਅਦ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋਣ ਤੋਂ ਬਾਅਦ ਤੁਹਾਨੂੰ ਫਰਕ ਸਾਫ ਪਤਾ ਲੱਗੇਗਾ