ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਘਰ 'ਚ ਹੀ ਤਿਆਰ ਕਰੋ ਹੇਅਰ ਸਪਾ ਕਰੀਮ



ਵਾਲਾਂ ਨੂੰ ਸੁੰਦਰ, ਚਮਕਦਾਰ ਤੇ ਸੰਘਣੇ ਰੱਖਣ ਲਈ ਇਨ੍ਹਾਂ ਦੀ ਸਹੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਮਹੀਨੇ 'ਚ ਇਕ ਵਾਰ ਹੇਅਰ ਸਪਾ ਜ਼ਰੂਰ ਕਰਨਾ ਚਾਹੀਦਾ ਹੈ।



ਹੇਅਰ ਸਪਾ ਨੂੰ ਬਣਾਉਣ ਲਈ ਤੁਹਾਨੂੰ ਦਹੀਂ, ਸ਼ਹਿਦ ਅਤੇ ਕੱਚਾ ਦੁੱਧ ਚਾਹੀਦਾ ਹੈ



ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਮਿਲਾਓ,ਫਿਰ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ



ਇਸ ਕਰੀਮ ਨੂੰ 30 ਤੋਂ 45 ਮਿੰਟ ਲਈ ਰੱਖੋ, ਫਿਰ ਕੋਸੇ ਪਾਣੀ ਨਾਲ ਧੋ ਲਓ। ਅਜਿਹਾ ਹਫਤੇ 'ਚ ਇਕ ਵਾਰ ਕਰੋ



ਦਹੀਂ 'ਚ ਪ੍ਰੋਟੀਨ, ਰਿਬੋਫਲੇਵਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ12 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਕੱਚਾ ਦੁੱਧ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ, ਪੋਟਾਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦਾ ਹੈ



ਸ਼ਹਿਦ ਵਿੱਚ ਵਿਟਾਮਿਨ, ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਇਨਫਲੇਮੇਟਰੀ ਗੁਣ ਅਤੇ ਖਣਿਜ ਵੀ ਮੌਜੂਦ ਹੁੰਦੇ ਹਨ