ਘਰ ‘ਚ ਹੀ ਘਰੇਲੂ ਚੀਜਾਂ ਨਾਲ ਏਅਰ ਫਰੇਸ਼ਨਰ ਕਰੋ ਤਿਆਰ



ਜੇਕਰ ਘਰ 'ਚ ਸਾਫ-ਸਫਾਈ ਹੋਵੇ ਤਾਂ ਇਸ ਨੂੰ ਦੇਖਣ ਨਾਲ ਕਾਫੀ ਰਾਹਤ ਮਿਲਦੀ ਹੈ ਪਰ ਇਸ ਦੇ ਨਾਲ ਹੀ ਜੇਕਰ ਘਰ 'ਚ ਤਾਜ਼ੀ ਖੁਸ਼ਬੂ ਆਉਂਦੀ ਹੈ ਤਾਂ ਤਣਾਅ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ।



ਕੁਦਰਤੀ ਚੀਜ਼ਾਂ ਨੂੰ ਪਾਣੀ 'ਚ ਮਿਲਾਉਂਦੇ ਹੋ ਤਾਂ ਸਫ਼ਾਈ ਕਰਨ ਤੋਂ ਬਾਅਦ ਤੁਹਾਡੇ ਘਰ 'ਚ ਇਕ ਸੁਹਾਵਣੀ ਖੁਸ਼ਬੂ ਆਵੇਗੀ ਜਿਸ ਨਾਲ ਕਾਫੀ ਰਾਹਤ ਮਿਲੇਗੀ



ਘਰ ਵਿੱਚ ਧੁੱਪ ਅਤੇ ਹਵਾ ਠੀਕ ਨਾ ਹੋਣ ਕਾਰਨ ਕਈ ਵਾਰ ਗਿੱਲੀ ਜਾਂ ਪੁਰਾਣੀਆਂ ਚੀਜ਼ਾਂ ਤੋਂ ਅਜੀਬ ਬਦਬੂ ਆਉਣ ਲੱਗਦੀ ਹੈ



ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਘਰ ਨੂੰ ਖੁਸ਼ਬੂਦਾਰ ਬਣਾਉਣ ਲਈ ਮੋਪ ਵਾਟਰ ਵਿੱਚ ਕਿਹੜੀਆਂ ਚੀਜ਼ਾਂ ਮਿਲਾ ਸਕਦੇ ਹੋ



ਘਰ ਨੂੰ ਮੋਪ ਕਰਨ ਲਈ ਨਿੰਬੂ ਦੇ ਛਿਲਕਿਆਂ ਨੂੰ ਪਾਣੀ ਵਿਚ ਪਾ ਕੇ ਉਬਾਲੋ। ਇਸ ਪਾਣੀ ਨਾਲ ਘਰ ਵਿੱਚ ਪੋਚਾ ਲਗਾਉਂਦੇ ਹੋ, ਤਾਂ ਫਰਸ਼ ਤੋਂ ਗੰਦਗੀ ਅਤੇ ਕੀਟਾਣੂ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ



ਬੇਕਿੰਗ ਸੋਡਾ ਨਾਲ ਮੋਪਿੰਗ ਕਰਨ 'ਤੇ ਤੁਸੀਂ ਆਪਣੇ ਘਰ 'ਚ ਤਾਜ਼ਗੀ ਮਹਿਸੂਸ ਕਰੋਗੇ ਅਤੇ ਫਰਸ਼ 'ਤੇ ਪਏ ਦਾਗ-ਧੱਬੇ ਵੀ ਸਾਫ ਹੋ ਜਾਣਗੇ



ਤੁਸੀਂ ਮੋਪ ਵਾਟਰ ਵਿੱਚ ਅਸੈਂਸ਼ੀਅਲ ਆਇਲ ਵੀ ਮਿਲਾ ਸਕਦੇ ਹੋ



ਲੌਂਗ ਅਤੇ ਦਾਲਚੀਨੀ ਮਸਾਲੇ ਹਨ ਜੋ ਇੱਕ ਸੁਹਾਵਣਾ ਖੁਸ਼ਬੂ ਦਿੰਦੇ ਹਨ। ਪਾਣੀ 'ਚ ਦਾਲਚੀਨੀ ਅਤੇ ਕੁਝ ਲੌਂਗ ਪਾ ਕੇ ਉਬਾਲ ਲਓ। ਇਸ ਪਾਣੀ ਨਾਲ ਘਰ ਨੂੰ ਸਾਫ਼ ਕਰੋ