ਦੁੱਧ ਵਿੱਚ ਖੰਡ ਮਿਲਾਕੇ ਪਾਣ ਨਾਲ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ। ਦੁੱਧ ਵਿੱਚ ਖੰਡ ਮਿਲਾਕੇ ਪਾਣੀ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ ਤੇ ਮੋਟਾਪਾ ਜਮ੍ਹਾ ਹੋਣ ਲੱਗਦਾ ਇਸ ਨਾਲ ਸਰੀਰ ਵਿੱਚ ਸ਼ੂਗਰ ਲੈਵਲ ਵਧ ਜਾਂਦਾ ਹੈ ਜਿਸ ਨਾਲ ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਇਸ ਤੋਂ ਇਲਾਵਾ ਲਿਵਰ ਉੱਤੇ ਫੈਟ ਜਮ੍ਹਾ ਹੋਣ ਲੱਗਦੀ ਹੈ ਜਿਸ ਨਾਲ ਫੈਟੀ ਲਿਵਰ ਦੀ ਦਿੱਕਤ ਹੋ ਜਾਂਦੀ। ਖੰਡ ਪਾਚਕ ਨੂੰ ਵੀ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਕਬਜ਼ ਤੇ ਦਸਤ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ। ਖੰਡ ਦੰਦਾਂ ਲਈ ਵੀ ਹਾਨੀਕਾਰਕ ਹੋ ਸਕਦੀ ਹੈ। ਇਸ ਦੀ ਵਰਤੋ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਤੇ ਨੀਂਦ ਵੀ ਖ਼ਰਾਬ ਹੋ ਸਕਦੀ ਹੈ। ਖੰਡ ਵੀ ਥਾਂ ਤੁਸੀਂ ਸ਼ਹਿਦ ਦੀ ਵਰਤੋ ਕਰ ਸਕਦੇ ਹੋ। ਦੁੱਧ ਵਿੱਚ ਹਲਦੀ, ਸ਼ਹਿਦ, ਬਾਦਾਮ ਤੇ ਕੇਸਰ ਮਿਲਾਉਣ ਨਾਲ ਕਾਫੀ ਫਾਇਦਾ ਮਿਲਦਾ ਹੈ।