ਗੀਜ਼ਰ ਫਟਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ ਸਰਦੀਆਂ ਵਿੱਚ ਜ਼ਿਆਦਾਤਰ ਲੋਕ ਗੀਜ਼ਰ ਦੀ ਵਰਤੋਂ ਕਰਦੇ ਹਨ ਆਓ ਜਾਣਦੇ ਹਾਂ ਗੀਜ਼ਰ ਫਟਣ ਤੋਂ ਪਹਿਲਾਂ ਕਿਹੜੇ ਸੰਕੇਤ ਮਿਲਦੇ ਹਨ ਗੀਜ਼ਰ ਨੂੰ ਲੰਬ ਸਮੇਂ ਤੱਕ ਚਾਲੂ ਕਰਕੇ ਛੱਡ ਦਿਓਗੇ ਤਾਂ ਗੀਜ਼ਰ ਗਰਮ ਹੋ ਜਾਂਦਾ ਹੈ ਜਦੋਂ ਤੁਸੀਂ ਉਸ ਨੂੰ ਦੁਬਾਰਾ ਚਾਲੂ ਕਰੋਗੇ ਤਾਂ ਇਹ ਗੀਜ਼ਰ ਫਟਣ ਦਾ ਵੀ ਕਾਰਨ ਬਣ ਸਕਦਾ ਹੈ ਇਸ ਤੋਂ ਇਲਾਵਾ ਕਾਇਲ ਜ਼ਿਆਦਾ ਗਰਮ ਹੋ ਜਾਵੇ ਤਾਂ ਸ਼ਾਰਟ ਸ਼ਰਕਿਟ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਗੀਜ਼ਰ ਨੂੰ ਲੰਬੇ ਸਮੇਂ ਤੱਕ ਚਲਾਉਣਾ ਸਹੀ ਨਹੀਂ ਹੁੰਦਾ ਹੈ, ਇਸ ਨਾਲ ਗੀਜ਼ਰ ਵਿੱਚ ਹੀਟਿੰਗ ਦੀ ਸਮੱਸਿਆ ਹੁੰਦੀ ਹੈ ਇਸ ਕਰਕੇ ਗੀਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਤੁਰੰਤ ਬੰਦ ਕਰ ਦਿਓ ਗੀਜ਼ਰ ਤੋਂ ਆਵਾਜ਼ ਆਵੇ ਤਾਂ ਇਸ ਨੂੰ ਬਿਲਕੁਲ ਵੀ ਇਗਨੋਰ ਨਾ ਕਰੋ, ਅਜਿਹੇ ਵਿੱਚ ਗੀਜ਼ਰ ਫਟਣ ਦਾ ਡਰ ਰਹਿੰਦਾ ਹੈ ਗੀਜ਼ਰ ਦੇ ਟੈਂਕ ਵਿਚ ਪਾਣੀ ਸਟੋਰ ਕਰਕੇ ਛੱਡਣ ਤੋਂ ਬਚੋ