ਕਈ ਲੋਕ ਚਿੱਟੇ ਵਾਲਾਂ ਨੂੰ ਲੁਕਾਉਣ ਲਈ ਵਾਲਾਂ ਨੂੰ ਡਾਈ ਕਰਦੇ ਹਨ ਡਾਈ ਵਿੱਚ ਅਮੋਨੀਆ ਮੌਜੂਦ ਹੁੰਦਾ ਹੈ, ਜਿਹੜਾ ਵਾਲਾਂ ਦੇ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ ਡਾਈ ਦੀ ਲਗਾਤਾਰ ਵਰਤੋਂ ਕਰਨ ਨਾਲ ਵਾਲਾਂ ਦਾ ਨੁਕਸਾਨ ਹੋ ਸਕਦਾ ਹੈ। ਡਾਈ ਵਿੱਚ ਮੌਜੂਦ ਅਮੋਨੀਆ ਵਾਲਾਂ ਦੀ ਕੁਦਰਤੀ ਬਣਾਵਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨਾਲ ਵਾਲ ਰੁੱਖੇ, ਸੁਸਤ ਅਤੇ ਬੇਜਾਨ ਹੋ ਸਕਦੇ ਹਨ ਡਾਈ ਵਿੱਚ ਮੌਜੂਦ ਅਮੋਨੀਆ ਵਾਲਾਂ ਦੀ ਨਮੀ ਨੂੰ ਖ਼ਤਮ ਕਰ ਸਕਦਾ ਹੈ ਲਗਾਤਾਰ ਡਾਈ ਕਰਨ ਨਾਲ ਵਾਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਮੋਨੀਆ ਫ੍ਰੀ ਡਾਈ ਵਿੱਚ ਮੋਨੋਏਥੇਨਾਲਮਾਈਨ ਦੀ ਵਰਤੋਂ ਕੀਤੀ ਜਾਂਦੀ ਹੈ। ਅਮੋਨੀਆ ਦੇ ਨਾਲ-ਨਾਲ ਇਹ ਵੀ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।