ਹੋਲੀ ਦੇ ਤਿਉਹਾਰ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਖਾਸ ਤੌਰ 'ਤੇ ਆਪਣੀ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਧਿਆਨ ਰੱਖੋ ਅਜਿਹੀ ਸਥਿਤੀ 'ਚ ਵਾਲ ਪੂਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ ਜਾਣਦੇ ਹਾਂ ਕੁਝ ਅਜਿਹੇ ਟਿਪਸ, ਜਿਨ੍ਹਾਂ ਨੂੰ ਅਪਣਾ ਕੇ ਹੋਲੀ ਦੇ ਰੰਗ ਕਾਰਨ ਤੁਹਾਡੇ ਵਾਲ ਖਰਾਬ ਨਹੀਂ ਹੋਣਗੇ ਸਰ੍ਹੋਂ ਦਾ ਤੇਲ ਵਾਲਾਂ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਲਈ ਬਹੁਤ ਕਾਰਗਰ ਹੈ, ਇਸ ਨਾਲ ਰੰਗ ਜਲਦੀ ਨਿਕਲ ਜਾਵੇਗਾ ਤੁਸੀਂ ਆਪਣੇ ਵਾਲਾਂ 'ਤੇ ਬਦਾਮ ਦਾ ਤੇਲ ਵੀ ਲਗਾ ਸਕਦੇ ਹੋ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ 'ਚ ਜੈਤੂਨ ਦਾ ਤੇਲ ਲਗਾਉਣਾ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ ਹੋਲੀ ਦੇ ਰੰਗਾਂ ਨਾਲ ਖੇਡਣ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਕੋਸੇ ਨਾਰੀਅਲ ਦਾ ਤੇਲ ਲਗਾ ਕੇ ਮਾਲਿਸ਼ ਕਰੋ