ਛੋਟੇ-ਛੋਟੇ ਤੁਲਸੀ ਦੇ ਪੱਤਿਆਂ ਵਿੱਚ ਗੁਣਾਂ ਦਾ ਖਜਾਨਾ ਹੁੰਦਾ ਹੈ, ਇਸ ਵਿੱਚ ਵਿਟਾਮਿਨ ਏ, ਸੀ ਤੋਂ ਲੈਕੇ ਮੈਗਨੇਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਤੁਲਸੀ ਸਰਦੀ-ਜ਼ੁਕਾਮ, ਇਮਿਊਨਿਟੀ ਵਧਾਉਣ ਅਤੇ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦਗਾਰ ਹੈ ਵੈਸੇ ਤਾਂ ਤੁਲਸੀ ਦੇ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ ਤੁਲਸੀ ਦੇ ਪੱਤੇ ਜੇਕਰ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੀ ਦਵਾਈ ਲੈ ਰਹੇ ਹੋ ਜਾਂ ਤੁਹਾਡੀ ਬਲੱਡ ਸ਼ੂਗਰ ਲੋਅ ਹੋ ਜਾਂਦੀ ਹੈ ਤਾਂ ਤੁਹਾਡੇ ਲਈ ਤੁਲਸੀ ਦੇ ਪੱਤੇ ਖਾਣਾ ਸਹੀ ਨਹੀਂ ਹੈ ਜੇਕਰ ਤੁਸੀਂ ਖੂਨ ਪਤਲਾ ਕਰਨ ਦੀ ਦਵਾਈ ਲੈ ਰਹੇ ਹੋ ਤਾਂ ਲਗਾਤਾਰ ਤੁਲਸੀ ਦਾ ਸੇਵਨ ਨਾ ਕਰੋ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੀ ਦਵਾਈ ਲੈ ਰਹੇ ਹੋ ਤਾਂ ਇਹ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਇਸ ਦੇ ਨਾਲ ਹੀ ਤੁਲਸੀ ਨੂੰ ਚਬਾ ਕੇ ਖਾਣ ਤੋਂ ਪਰਹੇਜ਼ ਕਰੋ ਜੇਕਰ ਉਕਤ ਬਿਮਾਰੀਆਂ ਵਾਲੇ ਲੋਕ ਤੁਲਸੀ ਦੇ ਪੱਤੇ ਖਾਂਦੇ ਹਨ ਤਾਂ ਉਨ੍ਹਾਂ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਵੇਗਾ