ਅੱਜਕੱਲ੍ਹ ਸੋਸ਼ਲ ਮੀਡੀਆ ਉਪਰ ਵਾਸ਼ਿੰਗ ਮਸ਼ੀਨ ਵਿੱਚ ਦਰਦਾਂ ਵਾਲੀ ਗੋਲੀ ਡਿਸਪ੍ਰੀਨ ਪਾਏ ਜਾਣ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ।

ਕੁਝ ਲੋਕ ਇਸ ਨੂੰ ਵਿਊਜ਼ ਬਟੋਰਨ ਦੀ ਟ੍ਰਿਕ ਕਹਿ ਰਹੇ ਹਨ ਪਰ ਇਸ ਦਾ ਇੱਕ ਖਾਸ ਕਾਰਨ ਵੀ ਹੈ।

ਲੋਕਾਂ ਦਾ ਦਾਅਵਾ ਹੈ ਕਿ ਡਿਸਪ੍ਰੀਨ ਦੀਆਂ ਗੋਲੀਆਂ ਕੱਪੜਿਆਂ ਦੀਆਂ ਚਮਕ ਵਧਾ ਦਿੰਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਪਿੱਛੇ ਕਿੰਨੀ ਕੁ ਸੱਚਾਈ ਹੈ।

ਦਰਅਸਲ ਚਿੱਟੇ ਕੱਪੜਿਆਂ ਦੀ ਸਫੈਦ ਚਮਕ ਬਣਾਈ ਰੱਖਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ।

ਕੱਪੜਿਆਂ ਦੀ ਚਮਕ ਬਣਾਈ ਰੱਖਣ ਲਈ ਬਾਜ਼ਾਰ ਵਿੱਚ ਨਵੇਂ-ਨਵੇਂ ਪ੍ਰੋਡਕਟ ਵੀ ਆਉਂਦੇ ਰਹਿੰਦੇ ਹਨ।

ਕਦੇ ਚਾਰ ਬੂੰਦਾਂ ਵਾਲਾ ਉਜਾਲਾ ਤੇ ਕਦੇ ਵਾਈਟਨਰ। ਵੱਖ-ਵੱਖ ਡਿਟਰਜੈਂਟ ਕੰਪਨੀਆਂ ਵੀ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦਾ ਉਤਪਾਦ ਸਫੈਦੀ ਤੇ ਚਮਕ ਲਈ ਸਭ ਤੋਂ ਵਧੀਆ ਹੈ।

ਹਾਲਾਂਕਿ, ਲੋਕ ਆਪਣੇ ਦਿਮਾਗ ਦੀ ਵਰਤੋਂ ਕਰਕੇ ਅਜਿਹੀ ਕਾਢ ਕੱਢ ਲਿਆਉਂਦੇ ਹਨ ਜਿਸ 'ਤੇ ਵਿਸ਼ਵਾਸ ਕਰਨਾ ਵੀ ਔਖਾ ਹੁੰਦਾ ਹੈ।

ਕੱਪੜਿਆਂ ਨੂੰ ਚਮਕਦਾਰ ਬਣਾਉਣ ਲਈ ਅਸੀਂ ਅੱਜ ਤੁਹਾਨੂੰ ਜਿਸ ਹੈਕ ਬਾਰੇ ਦੱਸ ਰਹੇ ਹਾਂ ਉਹ ਕਾਫ਼ੀ ਵੱਖਰਾ ਹੈ।

ਤੁਸੀਂ ਥੋੜ੍ਹਾ ਜਿਹਾ ਹੈਰਾਨ ਵੀ ਹੋ ਸਕਦੇ ਹੋ। ਜੀ ਹਾਂ, ਸਿਰ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਕਦੇ-ਕਦਾਈਂ ਜੋ ਗੋਲੀ ਲੈਂਦੇ ਹੋ, ਉਹ ਤੁਹਾਡੇ ਕੱਪੜਿਆਂ ਨੂੰ ਵੀ ਚਮਕਦਾਰ ਬਣਾ ਸਕਦੀ ਹੈ। ਇਸ ਲਈ ਸਿਰਫ਼ ਇੱਕ ਐਸਪਰੀਨ ਦੀ ਗੋਲੀ ਚਾਹੀਦੀ ਹੈ।

ਕੱਪੜੇ ਸਾਫ਼ ਤੇ ਚਮਕਦਾਰ ਬਣਾਉਣ ਲਈ ਤੁਹਾਨੂੰ ਸਿਰਫ਼ ਇੱਕ ਚੀਜ਼ ਦੀ ਲੋੜ ਹੈ – 325 ਮਿਲੀਗ੍ਰਾਮ ਦੀਆਂ 5 ਐਸਪ੍ਰਿਨ ਗੋਲੀਆਂ। ਚਿੱਟੇ ਕੱਪੜੇ ਧੋਣ ਸਮੇਂ ਇਹ ਗੋਲੀਆਂ ਵਾਸ਼ਿੰਗ ਮਸ਼ੀਨ ਵਿੱਚ ਪਾ ਸਕਦੇ ਹੋ। ਗੋਲੀਆਂ ਨੂੰ ਪੀਸ ਕੇ ਪਾਉਣਾ ਨਤੀਜੇ ਹੋਰ ਵੀ ਚੰਗੇ ਬਣਾਉਂਦਾ ਹੈ।